ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾ ਰਹੀਆਂ ਹਨ ਅਤੇ ਅੱਜ ਦੂਸਰੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਕਿਸੇ ਵੀ ਨਗਰ ਕੌਸਲ ਵਿਚ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਗਏ।
ਦੱਸਣਯੋਗ ਹੈ ਕਿ ਨਗਰ ਕੌਸਲਾਂ ਦੀਆਂ ਚੋਣ ਲੜਨ ਵਾਲੇ ਚਾਹਵਾਨ ਵਿਅਕਤੀ ਆਪਣੇ ਨਾਮਜ਼ਦਗੀ ਪੱਤਰ 13 ਫਰਵਰੀ ਤਕ ਭਰ ਸਕਦੇ ਹਨ। ਕਾਗਜਾਂ ਦੀ ਪੜਤਾਲ 14 ਫਰਵਰੀ ਨੂੰ ਹੋਵੇਗੀ ਅਤੇ 16 ਫਰਵਰੀ 2015 ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ ਅਤੇ ਉਸੇ ਹੀ ਦਿਨ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਚੋਣ ਨਿਸ਼ਾਨ ਐਲਾਟ ਕਰ ਦਿੱਤੇ ਜਾਣਗੇ।ਨਾਮਜ਼ਦਗੀ ਪੱਤਰ ਸਵੇਰੇ 11.00 ਵਜੇ ਤੋ ਸਾਮ 3.00 ਵਜੇ ਸਬੰਧਿਤ ਰਿਟਰਨਿੰਗ ਅਫਸਰ ਜਮਾ ਕਰਵਾਏ ਜਾ ਸਕਦੇ ਹਨ। 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗਾੀਆਂ ਅਤੇ ਓਸੇ ਦਿਨ ਸ਼ਾਮ ਨੂੰ ਪੋਲਿੰਗ ਬੂਥਾਂ ਤੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ।