ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਤਹਿਸੀਲ ਬਟਾਲਾ ਦੀਆਂ ੪ ਨਗਰ ਕੌਂਸਲਾਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਤੇ ਫਤਹਿਗੜ੍ਹ ਚੂੜੀਆਂ ‘ਚ ਕੁੱਲ 74 ਵਾਰਡ ਹਨ ਜਿਨ੍ਹਾਂ ‘ਚ ਸਭ ਤੋਂ ਵੱਧ 35 ਵਾਰਡ ਬਟਾਲਾ ਨਗਰ ਕੌਂਸਲ ਦੇ ਹਨ। ਤਹਿਸੀਲ ਬਟਾਲਾ ਦੀਆਂ ਉਪਰੋਕਤ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ਵਿੱਚੋਂ 35 ਜਨਰਲ ਹਨ, ਜਦਕਿ 20 ਵਾਰਡਾਂ ਔਰਤਾਂ ਲਈ, 9 ਵਾਰਡ ਅਨਸੂਚਿਤ ਜਾਤੀਆਂ ਲਈ, 7 ਵਾਰਡ ਅਨਸੂਚਿਤ ਜਾਤੀਆਂ ਦੀਆਂ ਔਰਤਾਂ ਲਈ ਅਤੇ 4 ਵਾਰਡ ਪੱਛੜੇ ਵਰਗਾਂ ਲਈ ਰਾਖਵੇਂ ਕੀਤੇ ਗਏ ਹਨ।
ਬਟਾਲਾ ਤਹਿਸੀਲ ਦੀਆਂ 4 ਨਗਰ ਕੌਂਸਲਾਂ ਬਟਾਲਾ, ਫਤਿਹਗੜ੍ਹ ਚੂੜੀਆਂ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ ਦੇ ਵਾਰਡਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਨਗਰ ਕੌਂਸਲ ਬਟਾਲਾ ਦੇ ਕੁੱਲ ੩੫ ਵਾਰਡ ਹਨ ਜਿਨਾਂ ‘ਚ 2, 5, 8, 9, 11, 12, 15, 17, 20, 21, 22, 24, 26, 29, 30, 32, 35 ਵਾਰਡ ਜਨਰਲ ਹਨ। ਵਾਰਡ ਨੰਬਰ 1, 4, 10, 18, 19, 23, 28, 31 ਤੇ 34 ਔਰਤਾਂ ਲਈ ਰਾਖਵੇਂ ਹਨ। ਵਾਰਡ ਨੰਬਰ 6, 14, 25, 27, 33 ਅਨਸੂਚਿਤ ਜਾਤੀਆਂ ਲਈ ਰਾਖਵੇਂ ਹਨ, ਵਾਰਡ ਨੰਬਰ 7, 13 ਤੇ 16 ਐਸ.ਸੀ. ਔਰਤਾਂ ਲਈ ਰਾਖਵੇਂ ਹਨ ਅਤੇ ਵਾਰਡ ਨੰਬਰ 3 ਪੱਛੜੇ ਵਰਗ ਲਈ ਰਾਖਵਾਂ ਹੈ।
ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਕੁੱਲ ਵਾਰਡ 11 ਹਨ ਜਿਨਾਂ ‘ਚ 2, 6, 10, 11 ਵਾਰਡ ਜਨਰਲ ਹਨ। ਵਾਰਡ ਨੰਬਰ 1, 4, ਔਰਤਾਂ ਲਈ ਰਾਖਵੇਂ ਹਨ। ਵਾਰਡ ਨੰਬਰ 3, 5 ਅਨਸੂਚਿਤ ਜਾਤੀਆਂ ਲਈ ਰਾਖਵੇਂ ਹਨ, ਵਾਰਡ ਨੰਬਰ 7 ਤੇ 9 ਐਸ.ਸੀ. ਔਰਤਾਂ ਲਈ ਰਾਖਵੇਂ ਹਨ ਅਤੇ ਵਾਰਡ ਨੰਬਰ 8 ਪੱਛੜੇ ਵਰਗ ਲਈ ਰਾਖਵਾਂ ਹੈ।
ਨਗਰ ਕੌਂਸਲ ਕਾਦੀਆਂ ਦੇ ਕੁੱਲ 15 ਵਾਰਡ ਹਨ, ਜਿਨਾਂ ‘ਚ 2, 5, 6, 9, 10, 11, 12, 14 ਵਾਰਡ ਜਨਰਲ ਹਨ। ਵਾਰਡ ਨੰਬਰ 1, 4, 7, 14 ਔਰਤਾਂ ਲਈ ਰਾਖਵੇਂ ਹਨ। ਵਾਰਡ ਨੰਬਰ 3 ਅਨਸੂਚਿਤ ਜਾਤੀਆਂ ਲਈ ਰਾਖਵਾਂ ਹੈ, ਵਾਰਡ ਨੰਬਰ ੮ ਐਸ.ਸੀ. ਔਰਤਾਂ ਲਈ ਰਾਖਵਾਂ ਹੈ ਅਤੇ ਵਾਰਡ ਨੰਬਰ 15 ਪੱਛੜੇ ਵਰਗ ਲਈ ਰਾਖਵਾਂ ਹੈ।
ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ ਕੁੱਲ 13 ਵਾਰਡ ਹਨ, ਜਿਨਾਂ ‘ਚ 3, 7, 8, 9, 10, 12 ਵਾਰਡ ਜਨਰਲ ਹਨ। ਵਾਰਡ ਨੰਬਰ 1, 5, 11, 13 ਔਰਤਾਂ ਲਈ ਰਾਖਵੇਂ ਹਨ। ਵਾਰਡ ਨੰਬਰ 6 ਅਨਸੂਚਿਤ ਜਾਤੀਆਂ ਲਈ ਰਾਖਵਾਂ ਹੈ, ਵਾਰਡ ਨੰਬਰ 4 ਐਸ.ਸੀ. ਔਰਤਾਂ ਲਈ ਰਾਖਵਾਂ ਹੈ ਅਤੇ ਵਾਰਡ ਨੰਬਰ 2 ਪੱਛੜੇ ਵਰਗ ਲਈ ਰਾਖਵਾਂ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media