Thursday, July 16, 2026

ਬਟਾਲਾ ਨਗਰ ਕੌਂਸਲ ਲਈ 13 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੇਪਰ

ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਨਹੀਂ

ਬਟਾਲਾ, 12  ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਬਟਾਲਾ ਨਗਰ ਕੌਂਸਲ ਲਈ ਅੱਜ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਜਦਕਿ ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀ ਹੋਇਆ ਹੈ। ਨਗਰ ਕੌਂਸਲ ਬਟਾਲਾ ਦੇ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਬਟਾਲਾ ਨਗਰ ਕੌਂਸਲ ਲਈ ਅੱਜ ਤੱਕ ਕੁੱਲ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਜਿਨ੍ਹਾਂ ਵਾਰਡ ਨੰਬਰ 1 ਲਈ 3 ਪਰਚੇ, 2 ਵਾਰਡ ਲਈ 1 ਪਰਚਾ, 11 ਵਾਰਡ ਲਈ 1 ਪਰਚਾ, 15 ਵਾਰਡ ਲਈ 2 ਪਰਚੇ, 21 ਵਾਰਡ ਲਈ 1ਪਰਚਾ, 24 ਵਾਰਡ ਲਈ 2 ਪਰਚੇ, 24 ਵਾਰਡ ਲਈ ਵੀ 2੨ ਨਾਮਜ਼ਦਗੀ ਪਰਚੇ ਦਾਖਲ ਕੀਤੇ ਗਏ ਹਨ। ਨਗਰ ਕੌਂਸਲਾਂ ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪਰਚਾ ਦਾਖਲ ਨਹੀਂ ਕੀਤਾ ਗਿਆ ਹੈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply