Thursday, January 9, 2025

ਬਟਾਲਾ ਸ਼ਹਿਰ ਦੇ ਵਿਕਾਸ ਲਈ ਇਮਾਨਦਾਰ ਆਗੂਆਂ ਦੀ ਹੀ ਚੋਣ ਕੀਤੀ ਜਾਵੇ – ਲੋਧੀਨੰਗਲ

Lakhbeer Singh Lodhinangalਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) –    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਹਲਕੇ ਦੇ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਚੋਣਾਂ ‘ਚ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਦਹਾਕਿਆਂ ਤੋਂ ਪੱਛੜੇ ਸ਼ਹਿਰ ਬਟਾਲਾ ਦਾ ਵਿਕਾਸ ਹੋ ਸਕੇ। ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ ‘ਚ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਚੰਗੇ ਤੇ ਇਮਾਨਦਾਰ ਆਗੂ ਬਟਾਲਾ ਕਮੇਟੀ ਲਈ ਚੁਣੇ ਜਾਣ। ਉਨ੍ਹਾਂ ਕਿਹਾ ਕਿ 67 ਸਾਲਾਂ ਤੋਂ ਬਟਾਲਾ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਅਤੇ ਇਹੀ ਸਮਾਂ ਹੈ ਕਿ ਬਟਾਲਾ ਨਗਰ ਕੌਂਸਲ ‘ਚ ਇਮਾਨਦਾਰ ਤੇ ਸੇਵਾ ਭਾਵਨਾਂ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾਵੇ। ਸ. ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸਾਰੇ ਹੀ ਉਮੀਦਵਾਰ ਬੇਦਾਗ, ਇਮਾਨਦਾਰ ਤੇ ਸੇਵਾ ਭਾਵਨਾ ਵਾਲੇ ਉਤਾਰੇਗਾ।
ਸ. ਲੋਧੀਨੰਗਲ ਨੇ ਕਿਹਾ ਕਿ ਬਟਾਲਾ ਸ਼ਹਿਰ ਵਾਸੀਆਂ ਨੂੰ ਉਹ ਦਿਲ-ਜਾਨ ਤੋਂ ਪਿਆਰ ਕਰਦੇ ਹਨ ਅਤੇ ਬਟਾਲਾ ਵਾਸੀਆਂ ਦੇ ਹਰ ਦੁੱਖ-ਸੁੱਖ ਦੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਜਾਤ-ਪਾਤ, ਧਰਮ, ਫਿਰਕੇ ‘ਚ ਵਿਸ਼ਵਾਸ਼ ਨਹੀਂ ਰੱਖਦੇ ਅਤੇ ਬਟਾਲਾ ਸ਼ਹਿਰ ਦਾ ਵਿਕਾਸ ਹੀ ਉਨ੍ਹਾਂ ਦਾ ਇੱਕੋ-ਇੱਕ ਏਜੰਡਾ ਹੈ।
ਸ. ਲੋਧੀਨੰਗਲ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਕਾਰਨ ਕਿਸੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰੇ, ਕਿਉਂਕਿ ਚੋਣ ਲੜਨ ਦਾ ਹੱਕ ਹਰ ਪਾਰਟੀ ਤੇ ਨਾਗਰਕਿ ਨੂੰ ਹਾਸਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੋਣਾਂ ਦੌਰਾਨ ਬਟਾਲਾ ਸ਼ਹਿਰ ‘ਚ ਅਮਨ-ਸ਼ਾਂਤੀ ਕਾਇਮ ਰੱਖਣ ‘ਚ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਬਾਕੀ ਪਾਰਟੀਆਂ ਨੂੰ ਅਮਨਪੂਰਵਕ ਚੋਣਾਂ ‘ਚ ਭਾਗ ਲੈਣਾ ਚਾਹੀਦਾ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਬਟਾਲਾ ਦੇ ਵੋਟਰ ਬਹੁਤ ਸੂਝਵਾਨ ਹਨ ਅਤੇ ਇਸ ਵਾਰ ਸ਼ਹਿਰ ਦੇ ਵਿਕਾਸ ਲਈ ਉਹ ਇੱਕ ਵਧੀਆ ਕਮੇਟੀ ਦੀ ਚੋਣ ਕਰਨਗੇ।

Check Also

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ

ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …

Leave a Reply