Wednesday, July 15, 2026

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਵਿਸਥਾਰ ਭਾਸ਼ਣ ਕਰਵਾਇਆ’

PPN1302201510

ਬਠਿੰਡਾ, 13 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿੱਚ ‘ਆਧੁਨਿਕਤਾ ਤੇ ਉੱਤਰ- ਆਧੁਨਿਕਤਾ’ ਵਿਸ਼ੇ ਉਪਰ ਡਾ ਪ੍ਰਦੀਪ ਕੌੜਾ ਡਿਪਟੀ ਡਾਇਰੈਕਟਰ ਅਕਾਦਮਿਕ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਵਿਸਥਾਰ ਭਾਸ਼ਣ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਵਿਸਥਾਰ ਭਾਸ਼ਣ ਲੜੀ ਦੇ ਇੰਚਾਰਜ ਅਸਿਸਟੈਂਟ ਪ੍ਰੋ. ਗੁਰਪ੍ਰੀਤ ਸਿੰਘ ਨੇ ਡਾ ਪ੍ਰਦੀਪ ਕੌੜਾ ਨੂੰ ਜੀ ਆਇਆਂ ਕਿਹਾ। ਡਾ: ਪ੍ਰਦੀਪ ਕੌੜਾ ਨੇ ਆਪਣੇ ਭਾਸ਼ਣ ਵਿੱਚ ਵਿਸ਼ੇ ਦੀ ਗਹਿਰਾਈ ਵਿੱਚ ਜਾ ਕੇ ਬੜੀ ਬਾਰੀਕੀ ਨਾਲ ਵਿਦਿਆਰਥੀਆਂ ਨੂੰ ਆਧੁਨਿਕਤਾ ਤੇ ਉੱਤਰ- ਆਧੁਨਿਕਤਾ ਦੇ ਅਰਥ ਸਮਝਾਏ। ਉਹਨਾਂ ਆਪਣੇ ਭਾਸ਼ਣ ਵਿੱਚ ਆਧੁਨਿਕ ਸਮੇਂ ਪਦਾਰਥਵਾਦ ਵੱਲ ਜਾ ਰਹੀ ਮਨੁੱਖਤਾ ਨੂੰ ਜਗਾਉਣ ਦੀ ਕੋਸ਼ਿਸ ਕਰਦਿਆ ਢੁੱਕਵੀਆਂ ਉਦਹਰਣਾਂ ਦਿੱਤੀਆਂ।
ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਦੇ ਬੂਹੇ ਖੋਲਣ ਲਈ ਪ੍ਰੇਰਦਿਆਂ ਕਿਹਾ ਕਿ ਸਾਨੂੰ ਸਭ ਨੂੰ ‘ਮੰਡੀ ਦੀ ਸੋਚ’ ਨੂੰ ਤਿਆਗ ਕੇ ਇਨਸਾਨੀਅਤ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਸਾਡੀ ਪਹਿਲ ਪੈਸਾ ਤੇ ਪਦਾਰਥ ਨਾ ਹੋ ਕੇ ਆਪਸੀ ਭਾਈਚਾਰਾ ਤੇ ਸਮਝਦਾਰੀ ਹੋਣੀ ਚਾਹੀਦੀ ਹੈ।ਵਾਇਸ- ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਨੇ ਡਾ ਪ੍ਰਦੀਪ ਕੌੜਾ ਦਾ ਦਿਲਚਸਪ ਤੇ ਮਹੱਤਵਪੂਰਨ ਭਾਸ਼ਣ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦਾ ਸਮੂਹ ਸਟਾਫ਼ ਮੌਜੂਦ ਸੀ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply