Thursday, April 9, 2026

ਪ੍ਰਦੇਸ਼ ‘ਚ ਅਪਰਾਧ ਵਧਿਆ ਪਰ ਸਰਕਾਰ ਖਾਮੋਸ਼ – ਐਡਵੋਕੇਟ ਭਗਤ

Rajiv Bhagatਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਲੁੱਟ-ਖਸੁੱਟ ਅਤੇ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਪ੍ਰਦੇਸ਼ ਸਰਕਾਰ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਜਿਸ ਦਾ ਪ੍ਰਤੱਖ ਸਬੂਤ ਸ਼ਨੀਵਾਰ ਨੂੰ ਪੁਤਲੀਘਰ ਖੇਤਰ ਵਿੱਚ ਹੋਈ ਲੁੱਟ ਦੀ ਘਟਨਾ ਹੈ।ਉਨ ਕਿਹਾ ਕਿ ਅਪਰਾਧੀਆਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਉਹ ਦੁਕਾਨਾਂ ਵਿੱਚ ਦਾਖਲ ਹੋ ਕੇ ਲੁੱਟ ਕਰਦੇ ਹਨ ਅਤੇ ਫਿਰ ਹੱਤਿਆ ਕਰਕੇ ਚਲੇ ਜਾਂਦੇ ਹਨ।ਇਸੇ ਤਰ੍ਹਾਂ ਚਾਰ ਦਿਨ ਪਹਿਲਾਂ ਅਜਨਾਲਾ ਦੇ ਪਿੰਡ ਦਿਆਲ ਭਡੰਗ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਵੱਡੀ ਲੁੱਟ ਵੀ ਸਰਕਾਰ ਦੀ ਢਿੱਲ ਦਾ ਸਬੂਤ ਹੈ।
ਐਡਵੋਕੇਟ ਭਗਤ ਨੇ ਕਿਹਾ ਕਿ ਨਗਰ ਕੌਂਸਲ ਵੋਟਾਂ ਵਿੱਚ ਇੱਕ-ਦੂਜੇ ਨੂੰ ਪਿੱਛੇ ਕਰਨ ਦੇ ਲਈ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਜ਼ੋਰ ਅਜਮਾਈ ਕਰ ਰਹੇ ਹਨ। ਬਠਿੰਡਾ ਵਿੱਚ ਯੂਥ ਅਕਾਲੀ ਨੇਤਾ ਦੀ ਹੱਤਿਆ ਦਾ ਮਾਮਲਾ ਵੀ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਗਠਜੋੜ ਦੇ ਰਾਜ ਵਿੱਚ ਅੱਜ ਜਨਤਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਲੋਕਾਂ ਦਾ ਘਰ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਰਾਹ ਜਾਂਦੀਆਂ ਲੜਕੀਆਂ ਨਾਲ ਛੇੜ-ਛਾੜ, ਚੈਨ ਸਨੈਚਿੰਗ ਦੀਆਂ ਘਟਨਾਵਾਂ ਰੋਜ਼ਾਨਾ ਹੋ ਰਹੀਆਂ ਹਨ।ਇਸ ਦਾ ਪ੍ਰਮੁੱਖ ਕਾਰਣ ਇਹ ਵੀ ਹੈ ਕਿ ਵੀ.ਵੀ.ਆਈ.ਪੀ ਦੇ ਆਉਣ ‘ਤੇ ਸ਼ਹਿਰ ਦੀ ਸਾਰੀ ਪੁਲਿਸ ਉਸ ਦੀ ਸੁਰੱਖਿਆ ਵਿੱਚ ਲੱਗੀ ਰਹਿੰਦੀ ਹੈ ਅਤੇ ਜਨਤਾ ਦਾ ਸੁਰੱਖਿਆ ਘੇਰਾ ਟੁੱਟ ਜਾਂਦਾ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply