Sunday, April 5, 2026

ਕੌਮਾਂਤਰੀ ਮਾਂ ਬੋਲੀ ਹਫਤੇ ਦੌਰਾਨ ਚੱਲੇਗੀ ਜਾਗਰਿਤੀ ਮੁਹਿੰਮ

Bhuoinder Sandhu
ਅੰਮ੍ਰਿਤਸਰ, 14 ਫਰਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜਿਕ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਵਾਦ ਮੰਚ ਤੇ ਅੱਖਰ ਕਾਵਿ ਕਬੀਲਾ ਨੇ ਸਾਂਝੇ ਤੌਰ ਤੇ ਪੰਜਾਬੀ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਹੈ ਕਿ 16 ਤੋਂ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਨ ਤੱਕ ਪੰਜਾਬੀ ਭਾਸ਼ਾ ਪ੍ਰਤੀ ਲਗਨ ਤੇ ਪਿਆਰ ਵਾਸਤੇ ਜਾਗਰਿਤੀ ਮੁਹਿੰਮ ਦਾ ਹਿੱਸਾ ਬਣਨ ।
ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਸ੍ਰੀ ਰਮੇਸ਼ ਯਾਦਵ, ਸ੍ਰੀ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਡਾ. ਇੰਦਰਾ ਵਿਰਕ, ਸ਼ਾਇਰ ਪ੍ਰਮਿੰਦਰਜੀਤ ਤੇ ਤੇ ਜਗਦੀਸ਼ ਸਚਦੇਵਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਮਹੱਤਤਾ, ਲੋੜ ਅਤੇ ਨਵੀਂ ਪੀੜ੍ਹੀ ਨੂੰ ਜਾਗਰਿਤ ਕਰਨ ਲਈ ਸਮੂੰਹ ਵਿਦਿਅਕ ਸੰਸਥਾਵਾਂ, ਕਾਲਜਾਂ ਤੇ ਸਕੂਲਾਂ ਵਿੱਚ ਅਧਿਆਪਕ ਸਾਹਿਬਾਨ ਤੇ ਪ੍ਰਬੰਧਕ ਇਸ ਲਈ ਸਹਿਯੋਗ ਕਰਨ ਤਾਂ ਕਿ ਅਸੀਂ ਭਵਿੱਖ ਵਿੱਚ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਮਾਣ ਬਹਾਲ ਕਰਾਉਣ ਲਈ ਸਿਰ ਉੱਚਾ ਕਰਕੇ ਵਿਚਰ ਸਕੀਏ। ਉਨ੍ਹਾਂ ਕਿਹਾ ਕਿ ਸਮੂੰਹ ਪੰਜਾਬੀ ਹਿਤੈਸ਼ੀ, ਵਿਦਵਾਨ, ਅਧਿਆਪਕ, ਜਿਲ੍ਹਾ ਸਿੱਖਿਆ ਅਫਸਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਇਸ ਯੋਗ ਕਾਰਜ ਲਈ ਸਹਿਯੋਗ ਕਰਨ। ਇਸ ਮੌਕੇ ਡਾ. ਸੁਖਦੇਵ ਸਿੰਘ ਸੇਖੋਂ, ਡਾ. ਭੂਪਿੰਦਰ ਸਿੰਘ ਭਕਨਾ, ਡਾ. ਹਰਜੀਤ ਸਿੰਘ ਰਾਜਾ ਸਾਂਸੀ, ਡਾ. ਸੰਤ ਸੇਵਕ ਸਿੰਘ ਸਰਕਾਰੀਆ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਓਮ ਪ੍ਰਕਾਸ਼, ਡਾ. ਸੁਖਦੇਵ ਸਿੰਘ, ਸ੍ਰੀ ਨਰਿੰਦਰ ਰਾਏ, ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਇੰਦਰਜੀਤ ਸਿੰਘ ਘਨੂਪੁਰ, ਸਤਨਾਮ ਸਿੰਘ ਪਾਖਰਪੁਰਾ, ਗੁਰਦੇਵ ਸਿੰਘ ਭਰੋਵਾਲ, ਸੁਸ਼ਮਾ ਸ਼ਰਮਾ, ਰਾਜਵਿੰਦਰ ਕੌਰ, ਬਲਜੀਤ ਕੌਰ ਮੋਦੇ ਅਤੇ ਹੋਰ ਅਧਿਆਪਕਾਂ ਨੇ ਵੀ ਇਸ ਲਹਿਰ ਪ੍ਰਤੀ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਹਰ ਸਕੂਲ/ ਕਾਲਜ ਵਿੱਚ ਇਸ ਹਫਤੇ ਵਿੱਚ ਜਾਗਰਿਤੀ ਮੀਟਿੰਗਾਂ ਕੀਤੀਆਂ ਜਾਣਗੀਆਂ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply