
ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ ਯੋਜਨਾਵਾਂ ਦਾ ਉਧਘਾਟਨ ਕੀਤਾ। ਮੌਕੇ ਤੇ ਮੌਜੂਦ ਪੱਤਵੰਤੇ ਲੋਕਾਂ ਵੱਲੋਂ ਨਾਰੀਅਲ ਤੋੜ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ। ਬਰਸਾਤ ਦੇ ਦਿਹਾੜਿਆਂ ‘ਚ ਪਾਣੀ ਰੁਕਣ ਕਾਰਣ ਗੰਦਗੀ ਆਦਿਕ ਇਨ੍ਹਾਂ ਨਵੀਂਆਂ ਸੜਕਾਂ ਬਨਣ ਤੋਂ ਬਾਅਦ ਨਾ ਹੋਣ ਦਾ ਵੀ ਡਿੰਪਲ ਚੱਡਾ ਨੇ ਦਾਅਵਾ ਕੀਤਾ। ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੱਡਾ ਨੇ ਇਸ ਮੌਕੇ ਮੌਜੂਦ ਇਲਾਕਾ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਵੀ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਮੌਕੇ ਭਾਜਪਾ ਆਗੂ ਸੁਸ਼ੀਲ ਰੋਹਿੱਲਾ, ਮਨਜੀਤ ਸਿੰਘ ਚੰਨਾ, ਅਜੈ ਯਾਦਵ, ਸੰਜੈ ਯਾਦਵ ਸਣੇ ਅਕਾਲੀ ਦਲ ਦੇ ਕਾਰਕੂੰਨ ਵੀ ਮੌਜੂਦ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media