
ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆ,ਚੰਗੇ ਭਵਿੱਖ ਲਈ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਉਚੇਚੇ ਤੌਰ ‘ਤੇ ਪਹੁੰਚ ਕੇ ਵਿਦਿਅਕ ਖੇਤਰ,ਖੇਡਾਂ,ਸੱਭਿਆਚਾਰਕ ਗਤੀਵਿਧੀਆਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਅਤੇ ਨਕਲ ਰਹਿਤ ਪ੍ਰੀਖਿਆਵਾਂ ਲਈ ਸਹਿਯੋਗ ਦੇਣ ਲਈ ਵੀ ਆਖਿਆ ਗਿਆ ਅਤੇ ਇਸ ਸ਼ੁਭ ਕੰਮ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਸਮੂਹ ਕਮੇਟੀ ਦਾ ਧੰਨਵਾਦ ਕੀਤਾ।ਉਚੇਚੇ ਤੌਰ ਤੇ ਪਹੁੰਚੇ ਗੁਰਮੀਤ ਸਿੰਘ ਨੰਬਰਦਾਰ(ਮੀਤ ਪ੍ਰਧਾਨ),ਰੰਜਨ ਗੁਪਤਾ (ਪ੍ਰਿੰਸੀਪਲ ਟੈਕਨੀਕਲ ਕਾਲਜ), ਹਰਜੀਤ ਸਿਵੀਆਂ, ਚਮਕੌਰ ਮਾਨ, ਰਾਜਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਮਾਨ (ਮੇੈਨੇਜਰ ਗੁ.ਸਿੰਘ ਸਭਾ), ਕੁਲਦੀਪਸਿੰਘ, ਮਾਸਟਰ ਮਾਨ ਸਿੰਘ, ਜਗਤਾਰ ਸਿੰਘ, ਬਰਮਜੀਤ ਸਿੰਘ, ਮੈਡਮ ਪਰਮਜੀਤ ਕੌਰ, ਮੈਡਮ ਕਮਲੇਸ਼ ਕੁਮਾਰੀ, ਮੈਡਮ ਸ਼ਿੰਦਰਪਾਲ ਕੌਰ, ਕੁਲਜਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ ।
Punjab Post Daily Online Newspaper & Print Media