
ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਪੰਜਾਬੀਅਤ ਤੇ ਪੰਜਾਬੀ ਬੋਲੀ ਨੂੰ ਸਮਰਪਿਤ ਮਾਸ ਭਾਸਾ ਦਿਵਸ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਮਨਇਆ ਗਿਆ। ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨਾ ਸਾਰੇ ਵਿਦਿਆਰਥੀਆਂ ਨੇ ਇਸ ਵਿਚ ਉਤਸਾਹ ਨਾਲ ਹਿੱਸਾ ਲਿਆ।
ਪੰਜਾਬੀ ਭਾਸ਼ਾ ਦੀ ਚੜਦੀ ਕਲਾ ਵਾਸਤੇ ਵਿਦਿਅਰਥੀਆਂ ਨੇ ਭਾਸ਼ਣ, ਕਵਿਤਾਵਾਂ ਤੇ ਗੀਤਾਂ ਦੇ ਮਾਧੀਅਮ ਨਾਲ ਪ੍ਰੋਗਰਾਮ ਪੇਸ਼ ਕੀਤੇ ਗਏ।ਸਟੇਜ ਦਾ ਸਮੁੱਚਾ ਪ੍ਰਬੰਧ ਕੁਲਵਿੰਦਰ ਸਿਘ ਨੇ ਸੰਭਾਲਿਆ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਪਿਆਰ ਤੇ ਖਾਸ ਕਰਕੇ ਘਰਾਂ ਵਿਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣ ਬਾਰੇ ਸਮਝਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗੂਰੂ ਪੀਰਾਂ,ਕਵੀਆਂ ਦੀਆਂ ਕਵਿਤਾਵਾਂ ਬਾਰੇ ਵਖਿਆਣ ਕੀਤਾ।ਲੇਖਕਾ ਵੱਲੋ ਪੰਜਾਬੀ ਭਾਸ਼ਾ ਪ੍ਰਤੀ ਕੀਤੀ ਸੇਵਾ ਬਾਰੇ ਦੱਸਿਆ ਗਿਆ ਤੇ ਪੰਜਾਬੀ ਵਿਚ ਆਪਸੀ ਵਾਰਤਾਲਾਪ ਨੂੰ ਲਗਾਤਾਰ ਬਣਾਏ ਰੱਖਣ ਤੇ ਜੋਰ ਦਿਤਾ ਗਿਆ। ਪੱਛਮੀ ਸੱਭਿਆਚਾਰ ਦੀ ਫੋਕੀ ਦੌੜ ਵਿਚ ਪੰਜਾਬੀ ਭਾਸ਼ਾ ਨੂੰ ਭੁਲਦੇ ਜਾ ਰਹੇ ਨੌਜਵਾਨਾਂ ਨੂੰ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਸਤੇ ਪ੍ਰੇਰਤ ਕੀਤਾ ਗਿਆ।ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਦੌਰਾਨ ਡਾਇਰੈਕਟਰ ਸ੍ਰੀ ਮਦਨ ਲਾਲ , ਪ੍ਰਿੰਸੀਪਲ ਸ੍ਰੀ ਮਤੀ ਹਰਪ੍ਰੀਤ ਕੌਰ, ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media