Saturday, September 12, 2026

ਬਟਾਲਾ ਨਗਰ ਕੌਂਸਲ ਚੋਣਾਂ ਸਬੰਧੀ ਸ਼ਿਕਾਇਤ ਸੈੱਲ ਦਾ ਗਠਨ-24 ਘੰਟਿਆਂ ‘ਚ ਕੀਤਾ ਜਾਵੇਗਾ ਨਿਪਟਾਰਾ

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਬਟਾਲਾ ਦੀਆਂ ਚੋਣਾਂ ਦੌਰਾਨ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਅਤੇ ਚੋਣਾਂ ਸਬੰਧੀ ਹੋਰ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਨ ਲਈ ਲੋਕ ਨਿਰਮਾਣ ਵਿਭਾਗ ਬਟਾਲਾ ਦੇ ਦਫਤਰ (ਨਜ਼ਦੀਕ ਐੱਸ.ਡੀ.ਐੱਮ. ਦਫਤਰ ਬਟਾਲਾ) ਵਿਖੇ ਇੱਕ ਵਿਸ਼ੇਸ਼ ਸ਼ਿਕਾਇਤ ਸੈੱਲ ਦਾ ਗਠਨ ਕੀਤਾ ਗਿਆ ਹੈ। ਇਸ ਸ਼ਿਕਾਇਤ ਸੈਲ ‘ਚ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ‘ਚ ਇੱਕ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ. ਸੁਖਦੇਵ ਸਿੰਘ ਹਨ ਅਤੇ ਦੂਸਰੇ ਅਧਿਕਾਰੀ ਸ੍ਰੀ ਮਹੇਸ਼ ਕੁਮਾਰ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਹਨ। ਇਨ੍ਹਾਂ ਅਧਿਕਾਰੀਆਂ ‘ਚੋਂ ਐਕਸੀਅਨ ਸੁਖਦੇਵ ਸਿੰਘ ਦਾ ਮੋਬਾਇਲ ਨੰਬਰ 9814420554 ਅਤੇ ਐਕਸੀਅਨ ਮਹੇਸ਼ ਕੁਮਾਰ ਦਾ ਮੋਬਾਇਲ ਨੰਬਰ 9417303999 ਹੈ।
ਸ਼ਿਕਾਇਤ ਸੈੱਲ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਸ਼ਿਕਾਇਤ ਸੈੱਲ 24 ਘੰਟੇ ਕੰਮ ਕਰੇਗਾ ਅਤੇ ਬਟਾਲਾ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਉਪਰੋਕਤ ਨੰਬਰਾਂ ‘ਤੇ ਜਾਂ ਲਿਖਤੀ ਰੂਪ ‘ਚ ਸ਼ਿਕਾਇਤ ਸੈੱਲ ‘ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਬੰਧਤ ਹਰ ਸ਼ਿਕਾਇਤ ‘ਤੇ ਤੁਰੰਤ ਕਰਵਾਈ ਕਰਕੇ 24 ਘੰਟਿਆਂ ‘ਚ ਉਸਦਾ ਨਿਪਟਾਰਾ ਕੀਤਾ ਜਾਵੇਗਾ। ਸ. ਸੰਧੂ ਨੇ ਕਿਹਾ ਕਿ ਚੋਣਾਂ ਨੂੰ ਅਮਨ-ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply