Friday, September 11, 2026

ਆਂਗਨਵਾੜੀ ਸੈਂਟਰਾਂ ਤੇ ਸਰਕਾਰੀ ਸਕੂਲਾਂ ਵਿੱਚ ਚੋਰੀਆਂ ਕਰਨ ਵਾਲੇ ਗ੍ਰੋਹ ਦਾ ਪਰਦਾਫਾਸ਼ ਤਿੰਨ ਦੋਸ਼ੀ ਸਮਾਨ ਸਮੇਤ ਗਿਫ੍ਰਤਾਰ – ਤਿੰਨ ਫਰਾਰ

PPN2102201505
ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸੀਨੀਅਰ ਕਪਤਾਨ ਪੁਲਿਸ ਬਠਿੰਡਾ ਇੰਦਰਮੋਹਨ ਸਿੰਘ ਭੱਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲਾਂ ਤੋਂ ਜਿਲ੍ਹਾ ਬਠਿੰਡਾ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਟਰਾਂ ਵਿੱਚੋਂ ਰਾਤ ਸਮੇਂ ਗੈਸ ਸਿਲੰਡਰ, ਕੰਪਿਊਟਰ ਸੈੱਟ, ਐਲ.ਸੀ.ਡੀ., ਇੰਨਵਰਟਰ/ਜਨਰੈਟਰ ਸਮੇਤ ਵੱਡੇ ਬੈਟਰੇ, ਫਰਿਜ, ਕਣਕ/ਚੌਲ, ਖੰਡ-ਘਿਊ, ਬਰਤਨ, ਗੈਸ ਭੱਠੀਆਂ/ਚੁੱਲੇ, ਪਾਣੀ ਵਾਲੀਆਂ ਮੋਟਰਾਂ ਅਤੇ ਸਕੂਲੀ ਬੱਚਿਆਂ ਦੀ ਵਰਤੋਂ ਵਾਲਾ ਹੋਰ ਸਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਸਨ ਜੋ ਇਨਾਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਇੱਕ ਵਿਸ਼ੇਸ਼ ਟੀਮ ਜੇਰ ਨਿਗਰਾਨੀ ਰਕੇਸ਼ ਕੁਮਾਰ ਕਪਤਾਨ ਪੁਲਿਸ (ਡੀ), ਗੁਰਮੇਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਸਬ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਇਮ ਕੀਤੀ ਗਈ ਸੀ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਨੇ ਕੱਲ ਮਿਤੀ 20/02/15 ਨੂੰ ਬਾਹੱਦ ਬਠਿੰਡਾ-ਮਾਨਸਾ ਰੋਡ ਹਾਜੀ ਰਤਨ ਚੌਂਕ ਵਿਖੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਇਸ ਟੀਮ ਦੇ ਇੰਚਾਰਜ ਏ.ਐਸ.ਆਈ. ਬਲਵੰਤ ਸਿੰਘ ਨੂੰ ਖੁਫੀਆ ਇਤਲਾਹ ਮਿਲੀ ਕਿ ਹਰਦੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਕੌਮ ਥੋਰੀ ਵਾਸੀ ਸੰਗਤ ਖੁਰਦ ਥਾਣਾ ਸੰਗਤ, ਗਿਆਨ ਸਿੰਘ, ਗੁਰਜੀਤ ਸਿੰਘ ਅਤੇ ਮਲਕੀਤ ਸਿੰਘ ਪੁਤਰਾਨ ਜਗਰਾਜ ਸਿੰਘ ਚੌਕੀਦਾਰ ਵਾਸੀਆਨ ਪਿੰਡ ਸੰਗਤ ਖੁਰਦ,  ਬਿੱਟੂ ਪੁੱਤਰ ਓਮ ਪ੍ਰਕਾਸ਼ ਕੌਮ ਅਰੋੜਾ ਵਾਸੀ ਸਾਦਲ ਸ਼ਹਿਰ ਵਾਰਡ ਨੰ: 20 ਜਿਲ੍ਹਾ ਗੰਗਾਨਗਰ (ਰਾਜਸਥਾਨ) ਆਪਣੇ ਹੋਰ ਸਾਥੀਆਂ ਸਮੇਤ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਇਹ ਸਾਰੇ ਜਣੇ ਰਲ ਕੇ ਹਰਦੀਪ ਸਿੰਘ ਉਕਤ ਦੇ ਕੈਂਟਰ ਛੋਟਾ ਹਾਥੀ ਨੰਬਰ ਪੀ.ਬੀ 3 ਏ.ਸੀ 9014 ‘ਤੇ ਪੰਜਾਬ ਅਤੇ ਹਰਿਆਣਾ ਸਟੇਟ ਨਾਲ ਲੱਗਦਿਆਂ ਪਿੰਡਾਂ ਇਲਾਕਾ ਥਾਣਾ ਸੰਗਤ, ਥਾਣਾ ਨੰਦਗੜ੍ਹ, ਥਾਣਾ ਰਾਮਾਂ, ਥਾਣਾ ਤਲਵੰਡੀ ਸਾਬੋ ਅਤੇ ਬਠਿੰਡਾ ਜਿਲ੍ਹੇ ਦੇ ਇਲਾਕਾ ਥਾਣਾ ਬਾਲਿਆਂਵਾਲੀ, ਨਥਾਣਾ ਇਸ ਤੋਂ ਇਲਾਵਾ ਮਾਨਸਾ ਜਿਲ੍ਹੇ ਦੇ ਪਿੰਡਾਂ ਜੋ ਕਿ ਜਿਆਦਾਤਰ ਪੰਜਾਬ ਹਰਿਆਣਾ ਦੀ ਹੱਦ ਨਾਲ ਲੱਗਦੇ ਹਨ, ਪੈਂਦੇ ਪਿੰਡਾਂ ਦੇ ਸਕੂਲਾਂ, ਆਂਗਨਵਾੜੀ ਸੈਂਟਰਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਦਿਨ ਸਮੇਂ ਰੈਕੀ ਕਰਨ ਤੋਂ ਬਾਅਦ ਰਾਤ ਸਮੇਂ ਗੈਸ ਸਿਲੰਡਰ, ਕੰਪਿਊਟਰ ਸੈੱਟ, ਐਲ.ਸੀ.ਡੀ, ਇਨਵਰਟਰ ਬੈਟਰੇ, ਫਰਿਜ, ਕਣਕ, ਘਿਊ, ਬਰਤਨ, ਭੱਠੀਆਂ, ਜਰਨੇਟਰ, ਪਾਣੀ ਦੀਆਂ ਮੋਟਰਾਂ ਅਤੇ ਬੱਚਿਆਂ ਦੀ ਸਹੂਲਤ ਲਈ ਰੱਖਿਆ ਹੋਰ ਕੀਮਤੀ ਸਮਾਨ ਚੋਰੀ ਕਰਦੇ ਹਨ ਅਤੇ ਇਹ ਚੋਰੀ ਕੀਤਾ ਗਿਆ ਸਮਾਨ ਅੱਗੇ ਦੀਪੀ ਖਾਨ ਪੁੱਤਰ ਹਨੀਫ ਖਾਨ ਕੋਮ ਮੁਸਲਮਾਨ ਵਾਸੀ ਸੰਗਤ ਖੁਰਦ ਰੋਡ ਤਲਵੰਡੀ ਸਾਬੋ ਨੂੰ ਵੇਚ ਦਿੰਦੇ ਹਨ ਜੋ ਇਸ ਇਤਲਾਹ ਪਰ ਏ.ਐਸ.ਆਈ. ਬਲਵੰਤ ਸਿੰਘ ਨੇ ਥਾਣਾ ਕੋਤਵਾਲੀ ਵਿਖੇ ਮੁ:ਨੰ: 54 ਮਿਤੀ 20-02-15 ਅ/ਧ:379,457,380,411 ਆਈ. ਪੀ.ਸੀ ਦਰਜ ਰਜਿਸਟਰ ਕਰਵਾਇਆ ਅਤੇ ਹਾਜੀ ਰਤਨ ਚੌਂਕ ਬਠਿੰਡਾ ਤੋਂ ਕੈਂਟਰ ਨੰਬਰੀ ਉਕਤ ਵਿੱਚੋਂ ਹਰਦੀਪ ਸਿੰਘ, ਬਿੱਟੂ ਅਤੇ ਦੀਪੀ ਖਾਨ ਉਕਤਾਨ ਨੁੰ ਕਾਬੂ ਕਰਕੇ ਇਨਾਂ ਦੇ ਕਬਜੇ ਵਿਚਲੇ ਕੈਂਟਰ ਵਿੱਚੋਂ ਚੋਰੀ ਦਾ ਸਮਾਨ 2 ਫਰਿਜ, ਜਰਨੇਟਰ, 9 ਬੈਟਰੇ-ਬੈਟਰੀਆਂ, 5 ਇਨਵਰਟਰ, 4 ਗੈਸੀ ਭੱਠੀਆਂ, 10 ਗੈਸੀ ਚੁੱਲੇ, ਕਣਕ ਅਤੇ ਬਰਤਨ ਬਾ੍ਰਮਦ ਕਰਵਾਏ ਅਤੇ ਇਨਾਂ ਉਕਾਤਨ ਤਿੰਨਾਂ ਨੂੰ ਮੁਕੱਦਮਾ ਨੰਬਰ ਉਕਤ ਵਿੱਚ ਗ੍ਰਿਫਤਾਰ ਕਰਕੇ ਇਨਾਂ ਦੀ ਪੁੱਛਗਿੱਛ ਦੇ ਅਧਾਰ ਤੇ ਇਨਾਂ ਦੇ ਘਰਾਂ ਵਿੱਚੋਂ ਕੁੱਲ 12 ਕੰਪਿਊਟਰ ਸੈੱਟ, 10 ਐਲ.ਸੀ.ਡੀ.,06 ਪ੍ਰਿੰਟਰ, 40 ਗੈਸ ਸਿਲੰਡਰ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਜੋ ਕਿ ਇਨਾਂ ਨੇ ਸਕੂਲਾਂ ਵਿੱਚੋ ਚੋਰੀ ਕੀਤਾ ਸੀ ਜਿਸ ਦੀ ਕੁੱਲ ਕੀਮਤ ਲੱਗਭੱਗ 10 ਲੱਖ ਰੁਪਏ ਬਣਦੀ ਹੈ, ਬਾ੍ਰਮਦ ਕਰਵਾਇਆ ਹੈ ਅਤੇ ਇਨਾਂ ਦੇ ਤਿੰਨ ਸਾਥੀ ਗਿਆਨ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਇਨਾਂ ਪਾਸੋਂ ਵੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਬਾ੍ਰਮਦਗੀ ਦੀ ਸੰਭਾਵਨਾ ਹੈ ਗ੍ਰਿਫਤਾਰ ਕੀਤੇ ਦੋਸ਼ੀਆਨ ਨੇ ਦੌਰਾਨੇ ਪੁੱਛਗਿੱਛ ਮੰਨਿਆ ਹੈ ਕਿ ਇਹ ਗੈਂਗ ਪਿਛਲੇ ਡੇਢ ਸਾਲ ਤੋਂ ਚੋਰੀ ਦੀਆਂ ਵਾਰਦਾਤਾਂ ਕਰਦਾ ਆ ਰਿਹਾ ਹੈ ਅਤੇ ਇਨਾਂ ਨੇ ਅੱਜ ਤੱਕ ਪਿੰਡ ਰਾਮਪੁਰਾ, ਚੋਟੀਆਂ, ਬਾਲਿਆਵਾਲੀ, ਕੋਟੜਾ ਕੋੜਾ, ਖੋਖਰ, ਗਹਿਰੀ ਬੁੱਟਰ, ਮਛਾਣਾ, ਸੰਗਤ ਮੰਡੀ, ਗੁਰਥੜੀ, ਜੱਜਲ, ਮਾਨਵਾਲਾ, ਤਰਖਾਣ ਵਾਲਾ, ਕਟਾਰ ਸਿੰਘ ਵਾਲਾ, ਕਲਿਆਣ ਸੁੱਖਾ, ਪੂਹਲਾ, ਗੁਰੂਸਰ ਜਗਾ, ਜਗਾ ਰਾਮ ਤੀਰਥ, ਨਸੀਬਪੁਰਾ, ਮਿਰਜੇਆਣਾ, ਕੌਰੇਆਣਾ, ਬਾਜਕ, ਚੁੱਘੇ ਖੁਰਦ, ਬੁਰਜ ਮਹਿਮਾ, ਚਨਾਰਥਲ, ਕਮਾਲੂ ਸਵੈਚ, ਜਿਲ੍ਹਾ ਮਾਨਸਾ ਦੇ ਪਿੰਡ ਉੜਤ ਸੈਦੇਵਾਲਾ, ਮੋਫਰ, ਗਾਗੋਵਾਲ, ਝੁਨੀਰ, ਮੱਲਕੋ, ਮੂਸਾ, ਭਾਈ ਦੇਸਾ, ਕੋਟਲੀ ਕਲਾਂ, ਧਿੰਗੜ  ਅਤੇ ਹਰਿਆਣਾ ਦੇ ਪਿੰਡ ਚੋਰਮਾਰ, ਜੰਡਾਂਵਾਲਾ ਜਟਾਣਾ, ਅਹਿਮਦਪੁਰ ਦਾਰੇਵਾਲਾ, ਗੰਗਾ ਦੇ ਸਰਕਾਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚੋਂ ਚੋਰੀ ਕੀਤਾ ਹੈ ਅਤੇ ਇਨਾਂ ਚੋਰੀਆਂ ਸਬੰਧੀ ਜਿਲ੍ਹਾ ਬਠਿੰਡਾ, ਮਾਨਸਾ ਅਤੇ ਸਿਰਸਾ ਜਿਲਿਆਂ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 43 ਦਰਜ ਅਨਟਰੇਸ ਮੁਕੱਦਮੇ ਟਰੇਸ ਹੋਏ ਹਨ ਜੋ ਇਨਾਂ ਦੇ ਫੜੇ ਜਾਣ ਨਾਲ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੋਲ ਬਣਿਆ ਸੀ ਖਤਮ ਹੋ ਗਿਆ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply