Saturday, September 12, 2026

ਨੌਕਰੀ ਦੀ ਤਲਾਸ਼ ਵਿੱਚ ਆਇਆ ਕਲਕੱਤਾ ਨਿਵਾਸੀ ਬੇਹੋਸ਼ੀ ਵਿੱਚ ਆਦੇਸ਼ ਹਸਪਤਾਲ ਦਾਖ਼ਲ

PPN2102201509
ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪਿਛਲੇ ਤਿੰਨ ਕੁ ਦਿਨਾਂ ਤੋਂ ਰੇਲਵੇ ਸਟੇਸ਼ਨ ਤੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਜਿਸ ਨੂੰ ਕਿਸੇ ਅਨਜਾਣ ਵਿਅਕਤੀ ਨੇ ਭੱਟੀ ਰੋਡ ‘ਤੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਲੇਕਿਨ ਡਾਕਟਰਾਂ ਵਲੋਂ ਉਸ ਨੂੰ ਆਦੇਸ਼ ਹਸਪਤਾਲ ਵਿਚ ਦਾਖ਼ਲ ਲਈ ਰੈਫ਼ਰ ਕਰ ਦਿੱਤਾ ਗਿਆ।ਇਸ ਬਾਰੇ ਇਲਾਜ ਕਰ ਰਹੇ ਡਾਕਟਰ ਜਗਜੀਤ ਬਾਹੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੇ ਦਿਮਾਗ ‘ਚ ਸੱਟ ਲੱਗੀ ਹੈ ਹੋ ਸਕਦਾ ਹੈ ਕਿ ਕਿਸੇ ਨੇ ਇਸ ਨੂੰ ਲੁੱਟਣ ਦੇ ਇਰਾਦੇ ਨਾਲ ਸੱਟਾ ਮਾਰੀਆਂ ਹੋਣ।ਸੋ ਇਸ ਦੀ ਥਾਣਾ ਭੁੱਚੋ ਨੂੰ ਇਤਲਾਹ ਦਿੱਤੀ ਜਾ ਚੁੱਕੀ ਹੈ। ਇਸ ਬਾਰੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਕਲਕੱਤਾ ਨਿਵਾਸੀ ਹੈ ਅਤੇ ਇਥੇ ਭੁੱਚੋਂ  ਮੰਡੀ ਦੇ ਕਿਸੇ ਸਕੂਲ ਵਿਚ ਨੌਕਰੀ ਬਾਰੇ  ਆਇਆ ਸੀ।ਕਿਉਕਿ ਮਰੀਜ਼ ਹੁਣ ਤੱਕ ਬੇਹੋਸ ਹੈ ਅਤੇ ਸਾਹ ਲੈਣ ਵਾਲੀ ਮਸ਼ੀਨ ‘ਤੇ ਪਿਆ ਹੈ।ਸੋ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਨਹੀ ਹੋ ਸਕੀ।ਡਾਕਟਰ ਬਾਹੀਆ ਆਪਣੇ ਵਲੋਂ ਇਸ ਮਰੀਜ ਦੀ ਇਲਾਜ ਵਿਚ ਪੂਰੀ ਸਹਾਇਤਾ ਕਰ ਰਹੇ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply