
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ) – ਕਮਰਸ਼ੀਅਲ ਆਰਟ ਸਮੈਸਟਰ ਪਹਿਲੇ ਵਿਚ ਜਸਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਪੋਸਟ ਗਰੈਜੂਏਟ ਵਿਭਾਗ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦਿਸ਼ਾ ਅਗਰਵਾਲ ਨੇ 94 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਤਮੰਨਾ ਤੁੱਲੀ ਨੇ 93.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।
ਮਿਸਟਰ ਸੰਦੀਪ ਜੁਤਸ਼ੀ ਕਮਰਸ਼ੀਅਲ ਆਰਟ ਵਿਭਾਗ ਦੇ ਮੁੱਖੀ ਨੇ ਇਸ ਵਿਭਾਗ ਦੇ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਯੋਗ ਅਧਿਆਪਕਾਂ ਦੀ ਅਗਵਾਈ ਹੇਠ ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਗ੍ਰਾਫਿਕ ਡਿਜ਼ਾਈਨਰ ਵਿਜ਼ੂਲਾਈਜ਼ਰ, ਪ੍ਰੋਫੈਸ਼ਨਲ ਫੋਟੋਗ੍ਰਾਫਸ ਵਿਚ ਜਾ ਸਕਦੇ ਹਨ ਤੇ ਇਹਨਾਂ ਕੋਰਸਾਂ ਵਿਚ ਦਾਖਲਾ ਲੈ ਕੇ ਬੜੀ ਚੰਗੀ ਤਨਖਾਹ ਦੇ ਪੈਕੇਜ ਪ੍ਰਾਪਤ ਕਰ ਸਕਦੇ ਹਨ ਜਿਵੇਂ ਕਿ ਟੀ.ਵੀ ਚੈਨਲ, ਅਖਬਾਰ, ਛਾਪਾ ਖਾਨਾ, ਪ੍ਰਿੰਟਿੰਗ ਪ੍ਰੈਸ, ਕਿਤਾਬ ਛਪਾਈ ਤੇ ਫੈਸ਼ਨ ਘਰਾਣਿਆਂ ਆਦਿ ਤੋਂ। ਉਹਨਾਂ ਇਹ ਵੀ ਦੱਸਿਆ ਕਿ ਇਹ ਕੋਰਸ ਸਿਰਫ ਲਾਭਦਾਇਕ ਨੌਕਰੀਆਂ ਹੀ ਨਹੀਂ ਦਿੰਦਾ ਬਲਕਿ ਉਹਨਾਂ ਦੀ ਕੌਸ਼ਲਤਾ ਨੂੰ ਵੀ ਵਧਾਉਂਦਾ ਹੈ ਤੇ ਉਹ ਆਪਣਾ ਗ੍ਰਾਫਿਕ ਡਿਜ਼ਾਈਨਰ ਅਤੇ ਵੈਬ ਕ੍ਰਿਵੈਲਪਰ ਸ਼ੋਅ ਵੀ ਆਯੋਜਿਤ ਕਰ ਸਕਦੇ ਹਨ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਸੰਦੀਪ ਜੁਤਸ਼ੀ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ।ਮਿਸ. ਅਨੁਪ੍ਰੀਤ ਨਾਰੰਗ, ਮਿਸ. ਅਮਨਦੀਪ ਕੌਰ ਕਮਰਸ਼ੀਅਲ ਆਰਟ ਦੇ ਅਧਿਆਪਕਾਂ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਸਰਾਹਨਾ ਕੀਤੀ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media