Friday, September 11, 2026

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਮਨਾਇਆ ਗਿਆ ‘ਮਾਤ ਭਾਸ਼ਾ ਦਿਵਸ’

PPN2102201513
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ) – ਸਾਰੇ ਵਿਸ਼ਵ ਵਿੱਚ ਵਿਰਾਸਤ ਦੀ ਸਾਂਭਸ਼ਸੰਭਾਲ ਲਈ ਹਮੇਸ਼ਾਂ ਪੱਬਾਂ ਭਾਰ ਰਹਿਣ ਵਾਲੀ ਸੰਸਥਾ ਂਂਯੂਨੈਸਕੋਂਂ ਵੱਲੋਂ 21 ਫ਼ਰਵਰੀ ਦਾ ਦਿਨ ਮਾਤਸ਼ਭਾਸ਼ਾ ਦਿਵਸ ਵਜੋਂ ਐਲਾਨਿਆ ਗਿਆ ਹੈ।ਇਸ ਦਿਨ ਵਿਸ਼ਵ ਭਰ ਵਿੱਚ ਆਪੋ ਆਪਣੀ ਮਾਂ ਬੋਲੀ ਨੂੰ ਸਮਰਪਿਤ ਲੋਕਾਂ ਵੱਲੋਂ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।ਭਾਰਤ ਸਰਕਾਰ ਅਤੇ ਸੀ.ਬੀ.ਐਸ.ਈ ਵੱਲੋਂ ਵੀ ਇਸ ਦਿਨ ਨੂੰ ਜੋਸ਼ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਪਰੋਕਤ ਹਦਾਇਤਾਂ ਦਾ ਪਾਲਣ ਕਰਦਿਆਂ ਹੀ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਹੜੇ ਵਿੱਚ ਡੀ.ਏ.ਵੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ, ਆਰੀਆ ਰਤਨ, ਸ਼੍ਰੀ ਪੂਨਮ ਸੂਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਅਤੇ ਸੁਪਰਵਾੲਾਂੀਜ਼ਰ ਸ਼੍ਰੀਮਤੀ ਰੇਮਨ ਸ਼ਰਮਾ ਦੀ ਅਗਵਾਈ ਹੇਠ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਇਹ ਸਮਾਗਮ ਹਿੰਦੀ, ਪੰਜਾਬੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਨਾਲ ਅਧਿਆਪਕਾਂ ਵੱਲੋਂ ਸਾਂਝੇ ਤੌਰ ਂਤੇ ਮਨਾ ਕੇ ਅਨੇਕਤਾ ਵਿੱਚ ਏਕਤਾ ਦੀ ਭਾਸ਼ਾਈ ਮਿਸਾਲ ਪੇਸ਼ ਕੀਤੀ ਗਏ।
ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵੱਖ-ਵੱਖ ਅਧਿਆਪਕ ਬੁਲਾਰਿਆਂ ਨੇ ਮਾਂ ਬੋਲੀ ਨਾਲ ਸੰਬੰਧਿਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਬੱਚਿਆਂ ਦੇ ਅਕਾਦਮਿਕ/ਮਾਨਸਿਕ ਵਿਕਾਸ ਵਿੱਚ ਮਾਂ ਬੋਲੀ ਦੀ ਅਹਿਮੀਅਤ ਦਾ ਜ਼ਿਕਰ  ਕੀਤਾ।ਪੰਜਾਬੀ ਭਾਸ਼ਾ ਦੇ ਬੁਲਾਰੇ ਵਜੋਂ ਸz: ਗੁਰਬਿੰਦਰ ਸਿੰਘ ਭੱਟੀ ਨੇ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਦੀ ਚਰਚਾ ਕਰਦਿਆਂ ਨਵੀਂ ਪਨੀਰੀ ਨੂੰ ਆਪਣੀ ਮਾਂਸ਼ਬੋਲੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਸੰਸਕ੍ਰਿਤ ਭਾਸ਼ਾ ਦੇ ਬੁਲਾਰੇ ਵਜੋਂ ਸ਼੍ਰੀਮਤੀ ਨੀਰੂ ਮਲਹੋਤਰਾ ਨੇ ਕਿਹਾ ਕਿ ਸ਼ੰਸਕ੍ਰਿਤੀ ਵਿਸ਼ਵ ਦੀਆਂ ਪ੍ਰਾਚੀਨਤਮ ਭਾਸ਼ਾਵਾਂ ਵਿਚੋਂ ਹੋਣ ਦੇ ਬਾਵਜੂਦ ਵੀ ਆਪਣਾ ਬਣਦਾ ਸਥਾਨ ਨਹੀਂ ਪ੍ਰਾਪਤ ਕਰ ਸਕੀ।ਹਿੰਦੀ ਭਾਸ਼ਾ ਦੇ ਬੁਲਾਰੇ ਵਜੋਂ ਸ਼੍ਰੀਮਤੀ ਪੂਨਮ ਕੌਲ ਨੇ ਕਿਹਾ ਕਿ ਹਿੰਦੀ ਦੇਸ਼ ਦੀ ਰਾਸ਼ਟਰ ਭਾਸ਼ਾ ਹੈ ਅਤੇ ਇਸ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਅਸੀਂ ਇੱਕ ਤਰ੍ਹਾਂ ਨਾਲ ਰਾਸ਼ਟਰ ਨੂੰ ਹੀ ਨਮਨ ਕਰਦੇ ਹਾਂ।ਮਾਂ ਬੋਲੀ ਨੂੰ ਸਮਰਪਿਤ ਇਸ ਦਿਵਸ ਂਤੇ ਸਕੂਲ ਵਿੱਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਜਿਵੇਂ ਕਿ ਭਾਸ਼ਣ ਪ੍ਰਤੀਯੌਗਤਾ, ਪੋਸਟਰ ਮੇਕਿੰਗ ਅਤੇ ਕੁਇਜ਼ ਆਦਿ ਕਰਵਾਏ ਗਏ ਜਿੰਨ੍ਹਾਂ ਨਾਲ ਬੱਚਿਆਂ ਦੇ ਅੰਦਰ ਆਪਣੀ ਮਾਤ ਭਾਸ਼ਾ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋਈ ।ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਦੀ ਪੜ੍ਹਨ ਰੁਚੀ ਵਧਾਉਣ ਲਈ ਭਾਈ ਵੀਰ ਸਿੰਘ ਯਾਦਗਾਰੀ ਹਾਲ ਦੇ ਪ੍ਰਬੰਧਕਾਂ ਵੱਲੋਂ ਸਕੂਲ ਵਿਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਸੁਪਰਵਾਈਜ਼ਰ ਸ਼੍ਰੀਮਤੀ ਰੇਮਨ ਸ਼ਰਮਾ ਨੇ ਆਪਣੇ ਭਾਸਣ ਵਿਚ ਕਿਹਾ ਕਿ ਭਾਵੇਂ ਅੰਗਰੇਜ਼ੀ ਇੱਕ ਵਿਸ਼ਵ ਵਿਆਪੀ ਭਾਸ਼ਾ ਹੈ ਪਰ ਫਿਰ ਵੀ ਸਾਨੂੰ ਸਭ ਨੂੰ ਆਪੋਸ਼ਆਪਣੀ ਮਾਂਸ਼ਬੋਲੀ ਦੇ ਵਿਕਾਸ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰੁਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਸਮਾਗਮz ਦਾ ਆਯੋਜਨ ਕਰਨ ਵਾਲੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱੱਚਿਆਂ ਅੰਦਰ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਦੇ ਹਨ ਅਤੇ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਮਾਂਸ਼ਬੋਲੀ ਪ੍ਰਤੀ ਪਿਆਰ ਪੈਦਾ ਕਰਦੇ ਹਨ ਉਥੇ ਬੱਚਿਆਂ ਅੰਦਰ ਸਾਹਿਤਕ ਰੁਚੀਆਂ ਵੀ ਪੈਦਾ ਕਰਦੇ ਹਨ।ਇਸ ਮੌਕੇ ਤੇ ਸ਼੍ਰੀਮਤੀ ਜਸਪਾਲ ਆਨੰਦ, ਸ੍ਰੰੀਮਤੀ ਪਰਮਿੰਦਰ ਹੁੰਦਲ, ਸ਼੍ਰੀਮਤੀ ਰਾਜਵੰਤ ਕੌਰ, ਸ਼੍ਰੀਮਤੀ ਰੇਖਾ ਮਹਾਜਨ, ਸ਼੍ਰੀਮਤੀ ਰਜਨੀ ਮਹੇਸ਼ਵਰੀ, ਸ਼੍ਰੀਮਤੀ ਯੋਗਿਤਾ ਸ਼ਰਮਾ, ਸ਼੍ਰੀਮਤੀ ਨੀਰੂ ਮਹਿਤਾ, ਮਿਸ ਰਿਤੂ ਪਾਂਡਿਆ, ਸ਼੍ਰੀਮਤੀ ਜਸਪਾਲ ਕੌਰ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਹਰਵਿੰਦਰ ਕੌਰ, ਮਿਸ ਕੰਵਲਜੀਤ ਕੌਰ, ਸ਼੍ਰੀਮਤੀ ਜਗਦੀਪ ਰਾਣਾ, ਸ਼੍ਰੀਮਤੀ ਪਰਵੀਨ ਪੰਨੂ, ਸ਼੍ਰੀਮਤੀ ਪ੍ਰੀਤਇੰਦਰਜੀਤ ਕੌਰ, ਸ਼੍ਰੀਮਤੀ ਸ਼ੈਲੀ ਦੱਤਾ, ਸ਼੍ਰੀਮਤੀ ਸ਼ਬਨਮ ਖੰਨਾ  ਅਤੇ ਹੋਰ ਅਧਿਆਪਕ / ਅਧਿਆਪਕਾਵਾਂ ਹਾਜ਼ਰ ਸਨ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply