
ਅੰਮ੍ਰਿਤਸਰ, 21 ਫਰਵਰੀ (ਦੀਪ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਨ ਤੇ ਪੰਜਾਬੀ ਮਾਂ ਬੋਲੀ ਦੇ ਮਾਣ ਤੇ ਸਤਿਕਾਰ ਨੂੰ ਬਹਾਲ ਕਰਨ ਲਈ ਅੱਜ ਸਕੂਲਾਂ ਤੇ ਹੋਰ ਵਿਦਿਅਕ ਸੰਸਥਾਂਵਾਂ ਵਿੱਚ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹੋਰ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਫੋਕਲੋਰ ਰਿਸਰਚ ਅਕਾਦਮੀ, ਪੰਜਾਬ ਸੰਵਾਦ ਮੰਚ ਤੇ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਇੱਕ ਜਾਗਰਿਤੀ ਹਫਤਾ ਮਨਾਇਆ ਗਿਆ। ਜਿਸ ਤਹਿਤ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਇਸ ਵਿਸ਼ੇ ਬਾਬਤ ਚਰਚਾ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਨੰਗਲ, ਚੱਬਾ, ਵਰਪਾਲ, ਰਟੌਲ, ਪਾਖਰਪੁਰਾ, ਕੋਟਲੀ ਢੋਲੇ ਸ਼ਾਹ, ਛੱਜਲਵਿੱਡੀ, ਰਾਜਾਸਾਂਸੀ, ਮਜੀਠਾ, ਭਕਨਾ, ਤਿੰਮੋਵਾਲ, ਅਟਾਰੀ, ਪੁਤਲੀਘਰ, ਮਾਹਣਾ ਸਿੰਘ ਰੋਡ, ਚਮਿਆਰੀ, ਘੰਨੂਪੁਰ, ਕਾਲੇ, ਓਠੀਆਂ, ਜਗਦੇਵ ਖੁਰਦ ਆਦਿ ਵਿੱਚ ਸ੍ਰੀ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਪ੍ਰਮਿਦਰਜੀਤ, ਰਮੇਸ਼ ਯਾਦਵ, ਡਾ. ਇੰਦਰਾ ਵਿਰਕ, ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਓਮ ਪ੍ਰਕਾਸ਼, ਡਾ. ਭੁਪਿੰਦਰ ਸਿੰਘ ਭਕਨਾ, ਡਾ. ਇੰਦਰਜੀਤ ਸਿੰਘ, ਡਾ. ਸੁਖੇਦਵ ਸਿੰਘ ਪੁਤਲੀਘਰ, ਹਰਪਾਲ ਸਿੰਘ ਨਾਗਰਾ, ਭੁਪਿੰਦਰ ਸਿੰਘ ਜਗਦੇਵ ਖੁਰਦ, ਸੁਸ਼ਮਾ ਸ਼ਰਮਾ, ਰਾਜਵਿੰਦਰ ਕੌਰ, ਸੁਖਦੇਵ ਸਿੰਘ ਸੰਧਾਵਾਲੀਆ, ਡਾ. ਰਾਣੀ, ਹਰਜੀਤ ਸਿੰਘ ਰਾਜਾਸਾਂਸੀ, ਬਲਬੀਰ ਸਿੰਘ ਮੂਧਲ, ਸਤਨਾਮ ਸਿੰਘ ਪਾਖਰਪੁਰਾ ਨੇ ਵਿਚਾਰ ਪੇਸ਼ ਕਰਦਿਆਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਮਾਂ ਬੋਲੀ ਦੀ ਸੇਵਾ ਲਈ ਅੱਗੇ ਆਉਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਵੀ ਪੰਜਾਬੀ ਦੀ ਵਰਤੋਂ ਨਾ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਵੇ ਤੇ ਇਸ ਲਈ ਕਾਨੂੰਨੀ ਸਜਾ ਵੀ ਰੱਖੀ ਜਾਵੇ। ਉਨ੍ਹਾਂ ਸੰਸਥਾਵਾਂ ਦਾ ਸਹਿਯੋਗ ਦੇਣ ਲਈ ਸ਼ੁਕਰੀਆ ਵੀ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media