
ਛੇਹਰਟਾ, 21 ਫਰਵਰੀ (ਕੁਲਦੀਪ ਸਿੰਘ ਨੋਬਲ) – ਵਿਦਿਆਰਥੀਆਂ ਦੀ ਪੇਪਰਾਂ ਦੌਰਾਨ ਚੰਗੀ ਕਾਰਜਸ਼ੈਲੀ ਲਈ ਫਿਊਚਰ ਫਾਊਂਡਰ ਪਬਲਿਕ ਸਕੂਲ ਵਿਖੇ ਡਾਇਰੈਕਟਰ ਪ੍ਰਦੀਪ ਭਾਰਦਵਾਜ ਦੀ ਨਿਗਰਾਨੀ ਤੇ ਪ੍ਰਿੰਸੀਪਲ ਈਸ਼ਾ ਸ਼ਰਮਾ ਦੀ ਅਗਵਾਈ ਹੇਂਠ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਗ੍ਰੰਥੀ ਸਿੰਘ ਸਾਹਿਬ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਵਿਦਿਆਰਥੀਆਂ ਨੂੰ ਗੁਰੁ ਜਸ ਸੁਣਾ ਕੇ ਨਿਹਾਲ ਕੀਤਾ ਗਿਆ।ਡਾਇਰੈਕਟਰ ਪ੍ਰਦੀਪ ਭਾਰਦਵਾਜ ਨੇ ਕਿਹਾ ਕਿ ਸਕੂਲ ਵਲੋਂ ਹਰ ਸਾਲ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਸਕੂਲ ਪ੍ਰਬੰਧਕਾਂ ਵਲੋਂ ਪਾਠ ਕਰਵਾਇਆਂ ਜਾਂਦਾ ਹੈ।ਉਨਾਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ਼ ਵਧਦਾ ਹੈ ।ਉਨਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਪੇਪਰਾਂ ਵਿਚ ਮਿਹਨਤ ਕਰਨ।ਸਕੂਲ ਪ੍ਰਬੰਧਕਾਂ ਵਲੋਂ ਗ੍ਰੰਥੀ ਸਿੰਘ ਸਾਹਿਬ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ ਤੇ ਗੁਰੁ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਇਸ ਮੋਕੇ ਪ੍ਰਧਾਨ ਬਲਦੇਵ ਸਿੰਘ, ਵਿਜੇ ਲਕਸ਼ਮੀ, ਬੇਵੀ ਕੁਮਾਰੀ, ਕਨਿਕਾ ਸ਼ਰਮਾ, ਨੇਹਾ, ਅੰਜਲੀ, ਰੰਜੂ ਗੁਪਤਾ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media