Friday, March 13, 2026

ਐਸ.ਸੀ ਪਵਨ ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਬੱਚੇ ਪੇਪਰਾਂ ਦੌਰਾਨ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣ – ਰਾਜੀਵ ਸ਼ਰਮਾ

PPN2102201532

ਛੇਹਰਟਾ, 21 ਫਰਵਰੀ (ਕੁਲਦੀਪ ਸਿੰਘ ਨੋਬਲ) – ਪਵਨ ਸਹਿ ਸਿਕਸ਼ਾ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾਇਰੈਕਟਰ ਰਾਜੀਵ ਸ਼ਰਮਾ ਦੀ ਅਗਵਾਈ ਹੇਂਠ ਗਿਆਰ੍ਹਵੀਂ ਤੇ ਬਾਰ੍ਹਵੀ ਦੇ ਵਿਦਿਆਰਥੀਆਂ ਦੀ ਵਿਧਾਈਗੀ ਪਾਰਟੀ ਦਾ ਆਂਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕਰਨ ਦੇ ਨਾਲ ਨਾਲ ਕਈ ਗਤੀਤੀਵਿਧੀਆਂ ਵਿਚ ਹਿੱਸਾ ਲਿਆ।ਇਸ ਮੋਕੇ ਡਾਇਰੈਕਟਰ ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੇਪਰਾਂ ਲਈ ਚੰਗੀ ਮਿਹਨਤ ਕਰਕੇ ਅੱਵਲ  ਸਥਾਨ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਤੇ ਜੌਰ ਦਿੱਤਾ ।ਸਕੂਲ ਪ੍ਰਬੰਧਕਾਂ ਵਲੋਂ ਸਾਲ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ।ਸੋਨੀਆਂ ਨੂੰ ਬੈਸਟ ਆੱਫ ਸਟੂਡੈਂਟ ਦਾ ਐਵਾਰਡ ਦੇਣ ਦੇ ਨਾਲ ਨਾਲ ਮਲਕੀਤ ਸਿੰਘ, ਆਂਚਲ, ਸਿਮਰਨ, ਸਾਜਨ, ਮਨੋਜ, ਪਲਕਾ, ਤੇ ਲਵ ਨੂੰ ਵੀ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਤੇ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੋਕੇ ਪ੍ਰਿੰਸੀਪਲ ਰੈਨੂੰ ਸ਼ਰਮਾ ਵਲੋਂ ਸਕੂਲ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ। ਇਸ ਮੋਕੇ ਪ੍ਰਿੰਸੀਪਲ ਰੈਨੂੰ ਸ਼ਰਮਾ, ਮਨੀ ਸ਼ਰਮਾ, ਨਵਨੀਤ ਕੌਰ, ਅਮਨਦੀਪ ਕੌਰ, ਬਲਦੀਸ਼ ਕੌਰ, ਸਿਮਰਨ ਕੌਰ, ਰਾਬੀਆ, ਰਜਨੀ, ਅਨੀਤਾ ਬੇਦੀ ਆਂਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ …

Leave a Reply