
ਅੰਮ੍ਰਿਤਸਰ, 22 ਫਰਵਰੀ (ਸਾਜਨ) – ਸ਼ਿਵ ਸੈਨਾ ਸਮਾਜਵਾਦੀ ਦੇ ਜਿਲਾ ਪ੍ਰਧਾਨ ਰਾਹੂਲ ਖੋਸਲਾਂ ਨੇ ਚੋਂਕ ਫਰੀਦ ਵਿਖੇ ਪਾਰਟੀ ਨੂੰ ਮਜਬੂਤ ਕਰਨ ਲਈ ਅਹੂਦੇਦਾਰਾਂ ਦੀਆਂ ਨਿਯੂਕਤੀਆਂ ਕੀਤੀਆਂ।ਜਿਸ ਵਿੱਚ ਮਨਮੋਹਨ ਅਟਵਾਲ ਉਪ ਪ੍ਰਧਾਨ, ਗੋਰਵ ਮੈਨੀ ਸ਼ਹਿਰੀ ਪ੍ਰਧਾਨ, ਅੰਕਿਤ ਖੋਸਲਾ ਸ਼ਹਿਰੀ ਚੈਅਰਮੇਨ, ਸੁਨੀਲ ਕੁਮਾਰ ਸ਼ਹਿਰੀ ਸੈਕਟਰੀ ਸ਼ਾਮਿਲ ਹੋਏ।ਰਾਹੂਲ ਖੋਸਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਦੇ ਨਿਰਦੇਸ਼ਾਂ ਅਨੂਸਾਰ ਅਹੁੱਦੇਦਾਰਾਂ ਦੀਆਂ ਨਵੀਆਂ ਨਿਯੁੱਕਤੀਆਂ ਕੀਤੀਆ ਗਈਆਂ ਹਨ।ਜਿਸ ਵਿੱਚ ਸੋਰਵ ਪੋਪਲੀ ਨੂੰ ਵਾਰਡ ਨੰ. 38 ਅਤੇ ਰਵੀਦੀਪ ਨੂੰ ਵਾਰਡ ਨੰ. 49 ਦੀ ਪ੍ਰਧਾਨਗੀ ਤੋਂ ਹਟਾ ਕੇ ਸ਼ਾਮ ਲਾਲ ਨੂੰ ਪ੍ਰਧਾਨ ਨਿਯੁੱਕਤ ਕੀਤਾ ਗਿਆ।ਰਾਹੂਲ ਖੋਸਲਾ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਅਹੂਦੇਦਾਰਾਂ ਦੀਆਂ ਨਿਯੁੱਕਤੀਆਂ ਜਾਰੀ ਰਹਿਣਗੀਆਂ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਨਸ਼ੇ ਦਾ ਵਪਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।ਇਸ ਲਈ ਨੋਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਜਲਦੀ ਹੀ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ।ਇਸ ਮੌਕੇ ਆਸ਼ੂ ਮੈਨੀ, ਸਤੀਸ਼, ਸਾਹਿਲ, ਗੋਰਾ, ਸ਼ੰਟੀ, ਇੰਦਰਜੀਤ, ਪ੍ਰਿੰਸ, ਜੀਨੂ, ਕਿਸ਼ਨ ਸਹਿਗਲ ਆਦਿ ਹਾਜਰ ਸਨ।
Punjab Post Daily Online Newspaper & Print Media