Sunday, March 29, 2026

ਆਈ. ਐਸ. ਓ ਨੇ ਠੱਗੀ ਦੇ ਸ਼ਿਕਾਰ ਹੋਏ ਨੌਜਵਾਨਾਂ ਦੀ ਫੜ੍ਹੀ ਬਾਂਹ

ਕੰਵਰਬੀਰ ਸਿੰਘ ਦੀ ਅਗਵਾਈ ‘ਚ ਥਾਣਾ ਮਜੀਠਾ ਰੋਡ ਵਿਖੇ ਦਰਜ ਕਰਵਾਈ ਸ਼ਿਕਾਇਤ

PPN2302201517

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਅੱਜ ਧੋਖੇਧੜੀ ਦੇ ਮਾਮਲੇ ਦੀ ਵੱਡੀ ਘਟਨਾ ਸਾਹਮਣੇ ਆਈ ਜਿਸ ਵਿੱਚ ਸਥਾਨਕ ਨੈਸ਼ਨਲ ਕੰਪਲੈਕਸ ਸਥਿਤ ਵਿੰਗਜ਼ ਇੰਟਰਪ੍ਰਾਈਜਿਜ਼ ਦਫਤਰ ਨੰਬਰ 7 ਦੇ ਮਾਲਕ ਰਮਨਦੀਪ ਸਿੰਘ ਵਲੋਂ ਅੰਮਿਰਤਸਰ ਨਾਲ ਸਬੰਧਤ 30 ਤੋਂ ਵੱਧ ਵਿਦੇਸ਼ ਜਾਣ ਦੇ ਇੱਛਕ ਨੌਜਵਾਨਾਂ ਨਾਲ 45 ਤੋਂ 50 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਇੰਨ੍ਹਾਂ ਸਾਰੇ ਨੌਜਵਾਨਾਂ ਵੱਲੋਂ ਅੱਜ ਆਈ.ਐਸ.ਓ. ਦੇ ਪੰਜਾਬ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੇ ਪ੍ਰਧਾਨ ਕੰਵਰਬੀਰ ਸਿੰਘ ਨੇ ਉਨ੍ਹਾਂ ਨੌਜਵਾਨਾਂ ਦੀ ਬਾਂਹ ਫੜ੍ਹਦਿਆਂ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਠੱਗੀ ਦੇ ਸ਼ਿਕਾਰ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਥਾਣਾ ਮਜੀਠਾ ਰੋਡ ਵਿੱਚ ਦਰਖਾਸਤ ਦਿੰਦਿਆਂ ਸ਼ਿਕਾਇਤ ਦਰਜ਼ ਕਰਵਾਉਂਦਿਆਂ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ। ਉਹਨਾਂ ਦੱਸਿਆ ਕਿ ਇਸ ਮਸਲੇ ਸਬੰਧੀ ਐਸ.ਐਚ.ਓ. ਗਗਨਦੀਪ ਸਿੰਘ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਥਾਣਾ ਵਿੱਚ ਹਾਜ਼ਰ ਅਫਸਰ ਏ.ਐਸ.ਆਈ. ਜਸਪਾਲ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਾਰੇ ਹੀ ਨੌਜਵਾਨਾਂ ਨੂੰ ਕਨੇਡਾ, ਨਿਊਜੀਲੈਂਡ, ਸਿੰਘਾਪੁਰ ਭੇਜਣ ਦਾ ਝਾਂਸਾ ਦਿੰਦਿਆਂ ਇਹ ਠੱਗੀ ਮਾਰੀ ਗਈ ਹੈ ਅਤੇ ਰਮਨਦੀਪ ਸਿੰਘ ਨੇ ਆਪਣੇ ਵਿੰਗਸ ਇੰਟਰਪ੍ਰਾਈਜ਼ ਦਫਤਰ ਵਿੱਚ ਤਿੰਨ ਲੜਕੀਆਂ ਰੱਖੀਆਂ ਹੋਈਆਂ ਸਨ ਜੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੀ ਕਾਰਵਾਈ ਲਈ ਡੀਲ ਕਰਦੀਆਂ ਸਨ। ਇਸ ਸਬੰਧੀ ਉਨ੍ਹਾਂ ਬਕਾਇਦਾ ਅਖਬਾਰ ਵਿੱਚ ਇਸ਼ਤਿਹਾਰ ਵੀ ਦਿੱਤਾ ਸੀ, ਜਿਸਦੀ ਕਾਪੀ ਦਰਖਾਸਤ ਦੇ ਨਾਲ ਬਕਾਇਦਾ ਲਗਾਈ ਗਈ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੇ ਇਸ ਘਟਨਾ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਹੈ ਕਿ ਸਾਡੇ ਪਾਸਪੋਰਟ ਤੇ ਹੋਰ ਕਾਗਜ਼ ਵੀ ਉਸ ਠੱਗੀਬਾਜ਼ ਨੇ ਆਪਣੇ ਕੋਲ ਰੱਖ ਲਏ ਸਨ ਅਤੇ 19-2-2015 ਨੂੰ ਨੌਜਵਾਨਾਂ ਨੂੰ ਸੂਚਿਤ ਕੀਤਾ ਕਿ ਤੁਹਾਡੇ ਵੀਜ਼ੇ ਆ ਗਏ ਹਨ ਅਤੇ ਤੁਸੀਂ ਬਾਕੀ ਰਕਮ ਦਾ ਇੰਤਜਾਮ ਕਰੋ ਅਤੇ ਤੁਹਾਨੂੰ ਜਲਦ ਹੀ ਵਿਦੇਸ਼ ਭੇਜਿਆ ਜਾਵੇਗਾ। ਕਈ ਨੌਜਵਾਨਾਂ ਨੂੰ ਵੀਜ਼ੇ ਅਤੇ ਟਿਕਟਾਂ ਦੀਆਂ ਫੋਟੋਕਾਪੀਆਂ ਵੀ ਦਿੱਤੀਆਂ ਗਈਆਂ ਸਨ। ਜਿਸਦੇ ਅਧਾਰ ਤੇ ਇੰਨ੍ਹਾਂ ਵੱਲੋਂ ਠੱਗੀਬਾਜ਼ ਰਮਨਦੀਪ ਸਿੰਘ ਨੂੰ ਪੈਸੇ ਦਿੱਤੇ ਗਏ। ਕੰਵਰਬੀਰ ਸਿੰਘ ਨੇ ਕਿਹਾ ਕਿ ਅਸੀਂ ਅੱਜ ਸ਼ਿਕਾਇਤ ਦਰਜ਼ ਕਰਵਾਉਂਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਅਪੀਲ ਕੀਤੀ ਹੈ ਕਿ ਇੰਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿਵਾਉਂਦਿਆਂ ਦੋਸ਼ੀ ਨੂੰ ਜਲਦ ਹਿਰਾਸਤ ਵਿੱਚ ਲੈਂਦਿਆਂ ਇੰਨ੍ਹਾਂ ਸਾਰੇ ਹੀ ਨੌਜਵਾਨਾਂ ਦੇ ਬਣਦੇ ਪੈਸੇ ਉਸ ਕੋਲੋਂ ਦਿਵਾਏ ਜਾਣ ਅਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਆਈ.ਐਸ.ਓ. ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਜਗਮੋਹਨ ਸਿੰਘ, ਹਰਜੋਤ ਸਿੰਘ ਸਰਪਾਲ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਠੱਗੀ ਦੇ ਸ਼ਿਕਾਰ ਨੌਜਵਾਨਾਂ ਵਿੱਚ ਰਾਬਵੀਰ ਸਿੰਘ ਘਨੂੰਪੁਰ, ਮਲਕੀਤ ਸਿੰਘ, ਬਿਕਰਮਜੀਤ ਸਿੰਘ, ਕੰਵਲਜੀਤ ਕੌਰ, ਗੋਗਾ, ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਣਬੀਰ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ ਕੈਪਟਨ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੰਦੀਪ ਸਿੰਘ, ਲਵ ਕੁਮਾਰ, ਹਰਪ੍ਰੀਤ ਸਿੰਘ, ਤਜਿੰਦਰ ਸਿੰਘ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply