ਕਿਹਾ ਲਾਲੀ ਨੂੰ ਆਪਣੀਆਂ 2 ਘਰੇਲੂ ਵਾਰਡਾਂ ਤੋਂ ਵੀ ਨਮੋਸ਼ੀਜਨਕ ਹਾਰ

ਮਜੀਠਾ, 25 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨਗਰ ਕਮੇਟੀ ਮਜੀਠਾ ਦੀਆਂ ਚੋਣ ‘ਚ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ‘ਤੇ ਹੁੰਝਾ ਫੇਰੂ ਜਿਤ ਦਵਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਬਾਦਲ ਸਰਕਾਰ ਵਲੋਂ ਕਰਾਏ ਗਏ ਵਿਕਾਸ ਦੇ ਹੱਕ ‘ਚ ਦਿੱਤਾ ਗਿਆ ਫਤਵਾ ਕਰਾਰ ਦਿੱਤਾ ਹੈ। ਅੱਜ ਸ: ਬਿਕਰਮ ਸਿੰਘ ਮਜੀਠੀਆ ਜੋ ਕਿ ਮਜੀਠਾ ਦੇ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਲਈ ਆਏ ਸਨ ਨੇ ਕਿਹਾ ਕਿ ਮਜੀਠਾ ਦੇ ਵਾਸੀਆਂ ਨੇ ਕਾਂਗਰਸ ਦੇ ਕੂੱਝ ਪ੍ਰਚਾਰ ਦਾ ਇਸ ਕਦਰ ਮੂੰਹ ਤੋੜ ਜਵਾਬ ਦਿਤਾ ਕਿ ਲਾਲੀ ਮਜੀਠਾ ਨੂੰ ਆਪਣੀਆਂ ਘਰੇਲੂ ਵਾਰਡਾਂ 6 ਅਤੇ 12 ਵਿਚੋਂ ਵੀ ਬੁਰੀਤ ਨਮੋਸ਼ੀ ਜਨਕਰਾਂ ਹਾਂਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਦਾ ਕਾਗਜ ਰੱਦ ਨਹੀਂ ਹੋਇਆ ਤੇ ਉਹਨਾਂ ਨੂੰ ਇਸ ਵਾਰ ਲੋਕਾਂ ਤੋਂ ਫਤਵਾ ਲੈਣ ਲਈ ਮਜਬੂਰ ਹੋਣਾ ਪਿਆ।
ਇਸ ਤੋਂ ਪਹਿਲਾਂ ਸ: ਮਜੀਠੀਆ ਨੇੇ ਮਜੀਠਾ ਨਗਰ ਕਮੇਟੀ ਦੀ ਚੋਣ ਲਈ ਹੋਏ ਮਤਦਾਨ ਮੌਕੇ ਵਾਰਡ ਨੰ: 5 ਦੇ ਬੂਥ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ੳਨਾਂ ਨੇ ਕਿਹਾ ਕਿ ਮਜੀਠਾ ਦੇ ਸੂਝਵਾਨ ਵੋਟਰਾਂ ਨੇ ਵਿਰੋਧੀਆਂ ਵੱਲੋਂ ਸਪੱਸ਼ਟ ਹਾਰ ਨੂੰ ਵੇਖਦਿਆਂ ਗੜਬੜ ਕਰਨ ਦੇ ਸਾਰੇ ਯਤਨ ਅਸਫ਼ਲ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਵੋਟਰਾਂ ਨੇ ਪੂਰੇ ਅਮਨ-ਸ਼ਾਂਤੀ ਅਤੇ ਜਾਬਤੇ ‘ਚ ਰਹਿ ਕੇ ਚੋਣ ਪ੍ਰਚਾਰ ਵਿਚ ਹਿਸਾ ਲਿਆ ਅਤੇ ਅਜ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਕੇ ਲੋਕਤੰਤਰ ਨੁੰ ਮਜਬੂਤੀ ਪ੍ਰਦਾਨ ਕੀਤੀ ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਉਹਨਾਂ ਕਿਹਾ ਕਿ ਵੋਟਰਾਂ ਨੇ ਵਿਰੋਧੀਆਂ ਵੱਲੋਂ ਸਪੱਸ਼ਟ ਹਾਰ ਨੂੰ ਵੇਖਦਿਆਂ ਗੜਬੜ ਕਰਨ ਦੇ ਸਾਰੇ ਯਤਨ ਅਸਫ਼ਲ ਕਰ ਦਿੱਤੇ ਹਨ।
ਮਜੀਠਾ ਵਾਸੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਭਾਰੀ ਮਤਦਾਨ ਲਈ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਮਜੀਠਾ ਵਾਸੀਆਂ ਨੇ ਪਹਿਲਾਂ ਵਾਂਗ ਇਸ ਵਾਰ ਵੀ ਵਿਕਾਸ ਅਤੇ ਸ਼ਾਂਤੀ ਦੇ ਹੱਕ ‘ਚ ਵੋਟ ਪਾਈ ਹੈ ਅਤੇ ਇਸ ਨਾਲ ਕਸਬੇ ਦੇ ਮਾਹੌਲ ਨੂੰ ਦਾਅ ‘ਤੇ ਲਾ ਕੇ ਰਾਜਨੀਤੀ ਕਰਨ ਵਾਲਿਆਂ ਦੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂ ਕਿ ਲੋਕ ਵਿਕਾਸ, ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਹਨ ਨਾ ਕਿ ਨਫ਼ਰਤ ਦੀ ਰਾਜਨੀਤੀ ਨੂੰ। ਮਜੀਠੀਆ ਨੇ ਕਿਹਾ ਕਿ ਲਗਾਤਾਰ ਹਾਰਾਂ ਮਿਲਣ ਦੇ ਬਾਵਜੂਦ ਵੀ ਕਾਂਗਰਸੀਆਂ ਨੇ ਕਦੇ ਸਵੈ-ਪੜਚੋਲ ਨਹੀਂ ਕੀਤੀ ਸਗੋਂ ਗੜਬੜ ਦਾ ਖ਼ੌਫ ਪੈਦਾ ਕਰਕੇ ਵੋਟਾਂ ਬਟੋਰਨ ਦੀ ਰਾਜਨੀਤੀ ਹੀ ਅਪਣਾਈ ਰੱਖੀ, ਜਿਸ ਦਾ ਜਵਾਬ ਮਜੀਠਾ ਵਾਸੀਆਂ ਨੇ ਦੇ ਦਿੱਤਾ ਹੈ। ਉਹਨਾਂ ਵੋਟਾਂ ਪਾਉਣ ਦਾ ਕੰਮ ਪੁਰ ਅਮਨ ਅਤੇ ਸੁਚਾਰੂ ਢੰਗ ਨਾਲ ਨੇਪੜੇ ਚਾੜਣ ਲਈ ਚੋਣ ਅਮਲੇ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਜੇਤੂਆਂ ਦਾ ਢੋਲ ਢਮਕੇ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਭਾਈ ਮਨਜੀਤ ਸਿੰਘ, ਤਲਬੀਰ ਸਿੰਘ ਗਿਲ, ਜੋਧ ਸਿੰਘ ਸਮਰਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਭਸ਼ਰ, ਗਗਨ ਦੀਪ ਸਿੰਘ ਭਕਨਾ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media