
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਮੋਦੀ ਸਰਕਾਰ ਦਾ ਪਹਿਲਾ ਰੇਲ ਬਜ਼ਟ ਪੇਸ਼ ਕਰਦਿਆਂ ਸੁਰੇਸ਼ ਪ੍ਰਭੂ ਨੇ ਨਾ ਤਾਂ ਕੋਈ ਨਵੀਂ ਰੇਲ ਚਲਾਉਣ ਅਤੇ ਨਾ ਹੀ ਕਿਸੇ ਵੀ ਵਰਗ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ।ਜਿਵੇਂ ਕਿ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ ਇਹ ਰੇਲ ਬਜ਼ਟ ਭਾਰਤੀ ਨਾਗਰਿਕਾਂ ਲਈ ਰਾਹਤ ਵਾਲਾ ਬਜ਼ਟ ਕਿਹਾ ਜਾ ਸਕਦਾ ਹੈ।
ਬਜ਼ਟ ਦੀਆਂ ਪ੍ਰਮੁੱਖ ਮੱਦਾਂ ਵਿੱਚ ਰੇਲਾਂ ਦੀ ਸਪੀਡ, ਸੁਰੱਖਿਆ ਅਤੇ ਵਧੀਆ ਸਹੂਲਤਾਂ ਤੇ ਟਰੈਕ ਉਪਲੱਬਧ ਕਰਵਾਉਣਾ ਹੈ।
ਰੇਲਵੇ ਨੂੰ ਮਾਡਰਨ ਤੇ ਅਧੁਨਿਕ ਬਨਾਉਣ ਲਈ ਰੇਲ ਪ੍ਰਾਜੈਕਟਾਂ ਵਿੱਚ 5 ਸਾਲਾਂ ਵਿੱਚ 8,50,000 ਕਰੋੜ ਦੀ ਇਨਵੈਸਟਮੈਂਟ ਕੀਤੀ ਜਾਵੇਗੀ।
ਰੇਲ ਟਿਕਟਾਂ ਦੀ ਬੁਕਿੰਗ ਦਾ ਸਮਾਂ ਵਧਾਇਆ ਜਾਵੇਗਾ। ਹੁਣ 2 ਮਹੀਨੇ ਦੀ ਬਜਾਏ ਕੇ 4 ਪਹਿਲਾਂ ਮਹੀਨੇ ਬੁੱਕ ਕਰਵਾਈਆਂ ਜਾ ਸਕਣਗੀਆਂ ਟਿਕਟਾਂ।
ਰੇਲ ਗੱਡੀਆਂ ਦੀਆਂ ਸੀਟਾਂ ਦੇ ਕਵਰ ਹਰ 6 ਮਹੀਨੇ ਬਾਅਦ ਬਦਲੇ ਜਾਣਗੇ।
ਕਾਗਜ਼ੀ ਟਿਕਟ ਦੇ ਮੁਕਾਬਲੇ ਮਸ਼ੀਨੀ ਟਿਕਟ ਮੁਹੱਈਆ ਕਰਵਾਈ ਜਾਵੇਗੀ।
ਮਨਪਸੰਦ ਦਾ ਖਾਣਾ ਆਰਡਰ ਕਰਨ ਦੀ ਸਹੂਲਤ।
ਗੱਡੀਆਂ ਦੀ ਸਪੀਡ ਵਧਾਈ ਜਾਵੇਗੀ । ਦਿੱਲੀ-ਮੁੰਬਈ ਅਤੇ ਦਿੱਲੀ- ਕੋਲਕਾਤਾ ਦਾ ਸਫਰ ਇੱਕ ਰਾਤ ਦਾ ਕੀਤਾ ਜਾਵੇਗਾ।
ਮੁਸਾਫਰਾਂ ਨੂੰ ਸੁੱਖ ਸਹੂਲਤਾਂ ਦੇਣ ਲਈ 67 ਫੀਸਦੀ ਫੰਡ ਖਰਚੇ ਜਾਣਗੇ।
ਨਿੱਜੀ ਕੰਪਨੀਆ ਦੇ ਨਾਲ ‘ਤੇ ਰੱਖਿਆ ਜਾ ਸਕੇਗਾ ਰੇਲਾਂ ਦਾ ਨਾਮ।
400 ਏ ਤੇ ਬੀ ਕਲਾਸ ਰੇਲਵੇ ਸਟੇਸ਼ਨਾਂ ਤੇ ਵਾਈ-ਫਾਈ ਸਹੂਲਤ ਮਿਲੇਗੀ।
ਔਰਤਾਂ ਦੀ ਸੁਰੱਖਿਆ ਲਈ ਲੱਗਣਗੇ ਸੀ.ਸੀ.ਟੀ.ਵੀ ਕੈਮਰੇ।
ਗੈਰ ਰਵਾਇਤੀ ਉਰਜਾ ਦੀ ਵਰਤੋਂ ‘ਤੇ ਦਿਤਾ ਜਾਵੇਗਾ ਜੋਰ।
ਐਨ. ਡੀ.ਏ ਦੇ ਆਗੂਆਂ ਨੇ ਇਸ ਰੇਲ ਬਜ਼ਟ ਨੂੰ ਕਰਾਂਤੀਕਾਰੀ ਦੱਸਿਆ ਹੈ।ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਇਸ ਬੱਜਟ ਦਾ ਸਵਾਗਤ ਕੀਤਾ ਹੈ। ਜਦਕਿ ਕਾਂਗਰਸ ਨੇ ਇਸ ਬੱਜਟ ਨੂੰ ਲੋਕਾਂ ਨੂੰ ਲੁਭਾਉਣ ਵਾਲਾ ਬੱਜਟ ਦੱਸਿਆ ਹੈ।
Punjab Post Daily Online Newspaper & Print Media