Saturday, September 12, 2026

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਅਕਾਲੀ ਦਲ ਨੂੰ 813, ਭਾਜਪਾ ਨੂੰ 348 ਅਤੇ ਕਾਂਗਰਸ ਨੂੰ 253 ਸੀਟਾਂ ਮਿਲੀਆਂ

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ ਜਿਤਿਆ

Badal-Kamal

ਅੰਮ੍ਰਿਤਸਰ, 25 ਫਰਵਰੀ ( ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਨੇ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ । ਪੰਜਾਬ ਦੀਆਂ ਕੁੱਲ 2037 ਨਗਰ ਕੌਂਸਲ ਸੀਟਾਂ ਵਿਚੋਂ ਗਠਜੋੜ ਨੇ 1161 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 813 ਤੇ ਭਾਜਪਾ ਨੂੰ 348 ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਨੂੰ 253 ਸੀਟਾਂ ਮਿਲੀਆਂ ਹਨ, ਜਦਕਿ ਅਜ਼ਾਦ ਉਮੀਦਵਾਰਾਂ ਨੇ 624 ਸੀਟਾਂ ਪ੍ਰਾਪਤ ਕੀਤੀਆਂ ਹਨ।

ਅਕਾਲੀ ਦਲ ਨੇ ਅੰਮ੍ਰਿਤਸਰ, ਮੋਗਾ, ਤਰਨ ਤਾਰਨ ਅਤੇ ਮੋਹਲਾੀ ਵਿੱਚ ਪੂਰਾ ਹੂੰਝਾ ਫੇਰਿਆ ਹੈ। ਕਾਂਗਰਸ ਨੂੰ ਨੂਰਮਹਿਲ, ਖੰਨਾਂ , ਦੋਰਾਹਾ, ਪਾਤੜਾਂ, ਮਲੇਰਕੋਟਲਾ, ਗਿਦੜਬਾਹਾ, ਨਵਾਂ ਸ਼ਹਿਰ ਤੇ ਅਬੋਹਰ ਵਿੱਚ ਲੀਡ ਲਈ ਹੈ, ਜਦਕਿ ਭਾਜਪਾ ਨੇ ਫਿਰੋਜਪੁਰ, ਫਾਜ਼ਿਲਕਾ, ਮੁਕੇਰੀਆਂ, ਨੰਗਲ, ਦਸੂਆ, ਸੁਲਤਾਨਪੁਰ, ਰਾਜਪੁਰਾ, ਦੀਨਾ ਨਗਰ ਤੇ ਟਾਂਡਾ ਵਿੱਚ ਬਾਜ਼ੀ ਮਾਰੀ ਹੈ।
ਜਿਕਰਯੋਗ ਹੈ ਕਿ ਤਰਨ ਤਾਰਨ ਜਿਥੇ ਅਕਾਲੀ ਦਲ ਤੇ ਭਾਜਪਾ ਆਹਮੋ ਸਾਹਮਣੇ ਚੋਣ ਲੜੇ ਸਨ, ਉਥੇ ਅਕਾਲੀ ਦਲ ਨੂੰ ਕੁੱਲ 23 ਸੀਟਾਂ ਵਿਚੋਂ 16 ਅਤੇ ਭਾਜਪਾ ਨੂੰ 7 ਸੀਟਾਂ ਮਿਲੀਆਂ ਹਨ। ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦਾ ਭਰਾ ਰਾਜਾ ਜੋਸ਼ੀ ਨੇ ਅਕਾਲੀ ਉਮੀਦਵਾਰ ਨੂੰ ਹਰਾ ਕੇ ਆਪਣੀ ਸੀਟ ਜਿੱਤ ਲਈ ਹੈ।
ਅਕਾਲੀ ਭਾਜਪਾ ਗਠਜੋੜ ਦੀ ਇਸ ਜਿੱਤ ‘ਤੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੇ ਗਠਵਜੋੜ ਦੀਆਂ ਪਾਲਸਅਿਾਂ ਵਿੱਚ ਵਿਸ਼ਵਾਸ਼ ਪ੍ਰਗਟਾਇਆ ਹੈ।
ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਭਾਜਪਾ ਜਿੱਤ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿਤਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply