ਕਿਤਾਬ ਦੇ 148 ਐਡੀਸ਼ਨ ਛੱਪਣੇ ਅਕਾਲ ਪੁਰਖ ਦੀ ਮਿਹਰ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 26 ਫਰਵਰੀ (ਪ੍ਰੀਤਮ ਸਿੰਘ) – ਸਿੱਖ ਕੌਮ ਦੀ ਮਹਾਨ ਸਖਸੀਅਤ ਡਾ. ਸਰੂਪ ਸਿੰਘ ਅੱਲਗ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਾਨਤਾ ਤੇ ਮਰਿਯਾਦਾ ਬਾਰੇ ਲਿਖੀ ਕਿਤਾਬ ‘ਹਰਿਮੰਦਰ ਦਰਸ਼ਨ’ ਸੱਮੂਚੀ ਮਨੂਖਤਾ ਨੂੰ ਡਾ. ਅੱਲਗ ਵਲੋਂ ਬੜੀ ਵੱਡੀ ਦੇਣ ਸੀ।ਡਾ. ਸਰੂਪ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਹਰਿਮੰਦਰ ਦਰਸ਼ਨ ਕਿਤਾਬ ਦਾ ਹੁਣ ਤੱਕ 148ਵਾਂ ਡੀਲਕਸ ਐਡੀਸ਼ਨ ਛੱਪ ਕੇ ਸੰਗਤਾਂ ਵਿੱਚ ਫ੍ਰੀ ਵੱਡਿਆ ਗਿਆ।ਡਾ. ਅੱਲਗ ਨੇ ਦੱਸਿਆ ਕਿ ਗੁਰੂ ਘਰ ਦੇ ਨਿਸ਼ਕਾਮ ਕੀਰਤਨੀਏ ਅਤੇ ਸਮਾਜ ਸੇਵਕ ਭਾਈ ਗੁਰਇਕਬਾਲ ਸਿੰਘ ਜੀ ਮੁੱਖੀ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ 148 ਵਾਂ ਐਡੀਸ਼ਨ ਸਪਾਂਸਰ ਕਰਕੇ ਸੰਗਤਾਂ ਵਿੱਚ ਫ੍ਰੀ ਵੰਡਿਆ ਗਿਆ।ਇਹ ਕਿਤਾਬ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਦੌਰਾਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਭਾਈ ਗੁਰਇਕਬਾਲ ਸਿੰਘ ਵਲੋ ਸੰਗਤ ਅਰਪਣ ਕੀਤੀ ਗਈ।ਭਾਈ ਸਾਹਿਬ ਨੇ ਕਿਹਾ ਕਿ ਡਾ. ਅਲੱਗ ਵਲੋ ਲਿਖੀ ਕਿਤਾਬ ਹਰਿਮੰਦਰ ਦਰਸ਼ਨ ਨੂੰ ਪੜ੍ਹਣ ਨਾਲ ਜਿੱਥੇ ਉਹਨਾਂ ਦਾ ਜੀਵਨ ਬਦਲਿਆ, ਉਥੇ ਹਰੇਕ ਮਾਈ ਭਾਈ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਵਿੱਚ ਹੋਰ ਵਧਿਆ ਹੈ ਕਿੳਂਕਿ ਇਸ ਕਿਤਾਬ ਵਿੱਚ ਬੜੀਆਂ ਬਰੀਕੀਆਂ ਨਾਲ ਸੱਚਖੰਡ ਦੀ ਮਹਾਨਤਾ ਦਰਸਾਈ ਗਈ ਹੈ।ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਹਿਬ ਜੀ ਦੇ ਚਾਰ ਗੇਟ ਬਣਵਾਏ, ਚਾਰੋ ਦਿਸ਼ਾਵਾਂ ਵਲੋ ਕੋਈ ਵੀ ਆ ਸਕਦਾ ਹੈ, ਇਕੋ ਸਰੋਵਰ ਵਿੱਚ ਇਸ਼ਨਾਨ ਕਰਨਾ, ਇਕੋ ਪੰਗਤ ਵਿੱਚ ਲੰਗਰ ਛੱਕਣਾ, ਇਹ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਵਡਿਆਈ ਵਿੱਚ ਵਿਸ਼ੇਸ਼ ਹਨ।ਭਾਈ ਗੁਰਇਕਲਬਾਲ ਸਿੰਘ ਜੀ ਨੇ ਕਿਹਾ ਕਿ ਡਾ. ਅਲੋਗ ਵਲੋ ਲਿਖੀ ਕਿਤਾਬ ਹਰਿਮੰਦਰ ਦਰਸ਼ਨ ਦੇ 148 ਵੇਂ ਡੀਲਕਸ਼ ਐਡੀਸ਼ਨ ਦੀ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਨੂੰ ਸੌਂਪੀ ਸੇਵਾ ਲਈ ਜਿਥੇ ਉਹ ਡਾ. ਸਰੂਪ ਸਿੰਘ ਅੱਲਗ ਟਰੱਸਟ ਦੇ ਧੰਨਵਾਦੀ ਹਨ, ਉਥੇ ਸਿੰਘ ਸਾਹਿਬਾਨ ਦੇ ਵੀ ਸ਼ੂਕਰਗੁਜ਼ਾਰ ਹਨ, ਜਿਨ੍ਹਾ ਨੇ ਇਸ ਕਿਤਾਬ ਨੂੰ ਰਿਲੀਜ਼ ਕਰਕੇ ਮਾਨ ਬਖਸ਼ਿਆ ।
Punjab Post Daily Online Newspaper & Print Media