

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਯੂ.ਕੇ.ਜੀ. ਦੇ 535 ਬੱਚਿਆਂ ਨੇ ਸਲਾਨਾ ਸਮਾਗਮ ਦੇ ਮੌਕੇ ਮਨੁੱਖੀ ਕਦਰਾਂ ਕੀਮਤਾਂ ਅਤੇ ਸੰਸਕਾਰਾਂ ਨਾਲ ਸੰਬੰਧਿਤ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ।ਇਹਨਾਂ ਪੇਸ਼ਕਾਰੀਆਂ ਦੇ ਨਾਇਕ ਕਈ ਇਤਿਹਾਸਕ ਅਤੇ ਮਿਥਹਾਸਕ ਪਾਤਰ ਸਨ।ਇਸ ਪੇਸ਼ਕਾਰੀ ਦੌਰਾਨ ਜਿੱਥੇ ਸ਼ਬਦ ਆਰੀਆਂ ਦੇ ਡੂੰਘੇ ਅਰਥਾਂ ਨੂੰ ਪੇਸ਼ ਕੀਤਾ ਗਿਆ, ਉਥੇ ਆਰੀਆ ਸਮਾਜ ਨਾਲ ਸੰਬੰਧਿਤ ਵੱਖ-ਵੱਖ ਸੰਸਕਾਰਾਂ ਅਤੇ ਨੈਤਿਕ ਕਦਰਾਂਸ਼ਕੀਮਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ।ਅਸਲ ਵਿਚ ਨੀਵੀਂ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਨਾ ਹੀ ਇਸ ਸਮਾਗਮ ਦਾ ਮੁੱਖ ਮੰਤਵ ਸੀ । ਸਮਾਗਮ ਦੌਰਾਨ ਮੌਜੂਦ ਦਰਸ਼ਕ ਉਸ ਵੇਲੇ ਮੰਤਰ ਮੁਗਧ ਹੋ ਗਏ ਜਦ ਉਹਨਾਂ ਨੇ ਆਪਣੇ ਇਤਿਹਾਸਕ ਮਿਥਹਾਸਕ ਨਾਇਕਸ਼ਨਾਇਕਾਵਾਂ ਦੀਆਂ ਜ਼ਿੰਦਗੀਆਂ ਦੇ ਵੱਖ-ਵੱਖ ਪੱਖਾਂ ਨੂੰ ਵੇਖਿਆ ਜਿਵੇਂ ਸ਼੍ਰੀ ਕ੍ਰਿਸ਼ਨ, ਸੁਦਾਮਾ, ਅਰਜਨ, ਸ਼ਰਵਣ ਕੁਮਾਰ, ਏਕਲਵਿਆ ਅਤੇ ਬਾਲ ਗਣੇਸ਼ਾ ਆਦਿ। ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਇੰਜੀਨੀਅਰ ਵਿਭਾਗ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਪੀ.ਕੇ. ਰਾਏ ਇਸ ਮੌਕੇ ਸਵੇਰ ਦੇ ਵਿਚ ਮੁੱਖ ਮਹਿਮਾਨ ਸਨ ਜਦਕਿ ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸਤਿੰਦਰਬੀਰ ਸਿੰਘ ਸਨ ਅਤੇ ਇੰਜੀਨੀਅਰ ਸz: ਜਸਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਨ।ਸ਼੍ਰੀ ਪੀ.ਕੇ ਰਾਏ ਨੇ ਆਪਣੇ ਸਿਆਣਪ ਭਰੇ ਸ਼ਬਦਾਂ ਅਤੇ ਸ਼ੁੱਭ ਇੱਛਾਵਾਂ ਨਾਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲੈ ਕੇ ਆਉਣ ਦੀ ਤਾਰੀਫ਼ ਵੀ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਤਿੰਦਰਬੀਰ ਸਿੰਘ ਜੀ ਵੀ ਬੱਚਿਆਂ ਦੀ ਪੇਸ਼ਕਾਰੀ ਵੇਖ ਕੇ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ।ਉਹਨਾਂ ਕਿਹਾ ਕਿ ਅੱਜ ਦੇ ਯੁੱਗ ਦੀ ਲੋੜ ਹੈ ਕਿ ਬੱਚਿਆਂ ਅੰਦਰ ਨੈਤਿਕ ਕਦਰਾਂਸ਼ਕੀਮਤਾਂ ਦਾ ਸੰਚਾਰ ਕੀਤਾ ਜਾਵੇ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰੁਬੰਧਕ ਡਾ. ਰਾਜੇਸ਼ ਕੁਮਾਰ ਨੇ ਇਸ ਕਾਰਗੁਜ਼ਾਰੀ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮ ਹੋਣੇ ਚਾਹੀਦੇ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਜਿੱਥੇ ਸਾਰੇ ਆਏ ਮਹਿਮਾਨਾਂ ਦੀ ਧੰਨਵਾਦ ਕੀਤ, ਉਥੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੁਣਾਤਮਕ ਸਮਾਂ ਬਿਤਾਉਣ ਲਈ ਸੁਝਾਅ ਦਿੱਤਾ ਤਾਂ ਜੋ ਡੀ.ਏ.ਵੀ. ਦਾ ਮੁੱਖ ਮਕ.ਦ ਬੱਚਿਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਦੇ ਮਕਸਦ ਦੀ ਪੂਰਤੀ ਹੋ ਸਕੇ।
Punjab Post Daily Online Newspaper & Print Media