Tuesday, March 24, 2026

ਚੰਦਰ ਸ਼ੇਖਰ ਅਜ਼ਾਦ ਨੂੰ ਸ਼ਹੀਦੀ ਦਿਹਾੜੇ ਮੋਕੇ ਸ਼ਰਧਾ ਦੇ ਫੁੱਲ ਭੇਂਟ

PPN2702201515

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਵਤਨ ਨੂੰ ਗੁਲਾਮੀ ਦੀਆ ਜੰਜੀਰਾ ਤੋ ਮੁਕਤ ਕਰਵਾਉਣ ਵਾਸਤੇ ਜਾਨਾ ਵਾਰਨ ਵਾਲੇ ਸੂਰਵੀਰਾ ਵਿੱਚੋ ‘ਅਜ਼ਾਦ’ ਦੇ ਨਾਮ ਨਾਲ ਜਾਣੇ ਜਾਂਦੇ ਮੱਧ ਪ੍ਰਦੇਸ਼ ਦੇ ਜੰਮਪਲ “ਚੰਦਰ ਸ਼ੇਖਰ ਅਜ਼ਾਦ” ਨੇ ਰਾਮ ਪ੍ਰਸਾਦ ਬਿਸਮਿਲ ਦੀ ਸ਼ਹਾਦਤ ਤੋ ਬਾਅਦ ‘ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ’ ਦਾ ਪੁਨਰ ਗਠਨ ਕਰਦਿਆ ਇਸ ਨੂੰ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐੇਸੋਸੀਏਸ਼ਨ’ ਦਾ ਨਾਮ ਦਿੱਤਾ।ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਨੋਜਵਾਨਾ ਦਾ ਅਜ਼ਾਦ ਜੀ ਦੀ ਲੀਡਰਸ਼ਿਪ ਦੇ ਤਹਿਤ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨਾ ਉਹਨਾ ਦੀ ਉੱਚੀ ਸ਼ਖਸੀਅਤ ਅਤੇ ਦੇਸ਼ ਨਾਲ ਪਿਆਰ ਸਾਨੂੰ ਉਹਨਾ ਵੱਲੋ ਕੀਤੇ ਹੋਏ ਕੰਮਾ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।ਅਜ਼ਾਦ ਜੀ ਦੇ ਸ਼ਹੀਦੀ ਦਿਹਾੜੇ ਦੇ ਮੋਕੇ ਤੇ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ “ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈਲਫੇਅਰ ਅੇਸੋਸੀਏਸ਼ਨ” ਦੇ ਚੈਅਰਮੈਨ ਜਗਦੀਪ ਸਿੰਘ ਨੇ ਕਿਹਾ ਹੈ ਕਿ ਦੇਸ਼ ਭਗਤਾ ਨੇ ਅਜ਼ਾਦੀ ਦੀ ਲੜਾਈ ਲਈ ਆਪਣੀਆ ਜਾਨਾ ਵਾਰ ਦਿੱਤੀਆ ਸਨ ਤਾਂ ਜੋ ਭਾਰਤਵਾਸੀ ਅਜ਼ਾਦੀ ਦੇ ਨਾਲ ਆਪਣੇ ਲੋਕਤੰਤਰ ਰਾਹੀ ਆਪਣੇ ਨੇਤਾ ਚੁਣ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਮਾਣ ਸਕਣ।ਇਸ ਮੋਕੇ ਤੇ ਸੁਖਵਿੰਦਰ ਸਿੰਘ, ਸਿਧਾਰਥ ਭੱਲਾ, ਨਵੀਨ ਸ਼ਰਮਾ, ਪਰਮਿੰਦਰ ਸਹਿਗਲ, ਗੁਰਸੇਵਕ ਸਿੰਘ, ਜਸਬੀਰ ਸਿੰਘ, ਪਿੰਕੀ ਅਰੋੜਾ, ਮੁਕੱਦਰ ਮੱਟੂ, ਵੀਰ ਸਿੰਘ, ਅਸ਼ੀਸ਼ਦੇਵਗਨ, ਮਲਕੀਤ ਵੋਹਰਾ, ਬੱਬਲ ਮਹਿਤਾ, ਕੁਲਵੰਤ ਸਿੰਘ, ਪ੍ਰਦੀਪ ਮਨਚੰਦਾ ਆਦਿ ਹਾਜ਼ਿਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply