
ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਹੁਸ਼ਿਆਰਪੁਰ ਵਲੋ ਸੂਬਾ ਪੱਧਰੀ ਕਾਲ ਤੇ ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਵੱਖ ਵੱਖ ਵਿਭਾਗਾਂ ਦੇ ਡਰਾਇਵਰਾਂ ਵਲੋ ਇਕ ਰੋਸ ਰੈਲੀ ਕੀਤੀ ਗਈ।ਇਸ ਮੋਕੇ ਰੈਲੀ ਨੂੰ ਸਬੋਧਨ ਕਰਦੇ ਹੋਏ ਸੂਬਾ ਕਮੇਟੀ ਮੈਬਰ ਸਰਬਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਅਤੇ ਅਰਧ ਸਰਕਾਰੀ ਆਪਣੀ ਡਰਾਇਵਰ ਕੈਟਾਗਰੀ ਨੂੰ ਬਚਾਉਣ ਲਈ ਸੂਬਾ ਕਮੇਟੀ ਵਲੋ ਪਹਿਲਾ ਵੀ ਪੰਜਾਬ ਸਰਕਾਰ ਵਿਰੁੱਧ ਕਈ ਸੰਘਰਸ ਵਿੰਢੇ ਗਏ ਹਨ । ਪਰ ਪੰਜਾਬ ਸਰਕਾਰ ਆਪਣੀਆਂ ਮੁਲਾਜਮ ਮਾਰੂ ਨੀਤੀਆ ਤੋ ਟੱਸ ਤੇ ਮੱਸ ਨਹੀ ਹੋਈ ਤੇ ਅੱਜ ਸੂਬਾ ਪੱਧਰੀ ਕਾਲ ਤੇ ਪੂਰੇ ਪੰਜਾਬ ਅਤੇ ਸਕੱਤਰੇਤ ਵਿੱਚ ਸਰਕਾਰੀ ਗੱਡੀਆ ਦਾ ਚੱਕਾ ਜਾਮ ਕਰਕੇ ਹੜਤਾਲ ਦਾ ਸੱਦਾ ਦਿੱਤਾ ਤੇ ਅਸੀ ਅੱਜ ਪੂਰੇ ਪੰਜਾਬ ਵਿੱਚ ਸਾਰੇ ਸਾਥੀ ਇਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਗਈ ਹੈ । ਇਸ ਮੋਕੇ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋ ਪ੍ਰਾਈਵੇਟ ਗੱਡੀਆ ਨੂੰ ਕਿਰਾਏ ਤੇ ਲੈ ਕੇ ਕੰਮ ਚਲਾਉਣ ਦਾ ਜੋ ਘਟੀਆ ਫੈਸਲਾ ਲਿਆ ਗਿਆ ਹੈ ਉਹ ਨਾਂ ਤਾਂ ਸਰਕਾਰ ਦੇ ਹਿੱਤ ਵਿੱਚ ਹੈ ਨਾਂ ਹੀ ਜਨ ਹਿੱਤ ਵਿੱਚ ਹੈ। ਇਸ ਕਰਕੇ ਸਰਕਾਰ ਨੂੰ ਇਸ ਫੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ ।
ਇਸ ਮੋਕੇ ਉਹਨਾ ਇਹ ਵੀ ਦੱਸਿਆ ਕਿ ਡਰਾਇਵਰਾਂ ਦੀਆ ਅਸਾਮੀਆਂ ਸਾਰੇ ਮਹਿਕਮਿਆਂ ਵਿੱਚ ਖਾਲੀ ਪਈਆ ਹਨ ਜਿਸ ਕਾਰਣ ਸਾਰੇ ਵਿਭਾਗਾ ਵਿੱਚ ਖੜੀਆ ਗੱਡੀਆ ਖਰਾਬ ਹੋ ਰਹੀਆ ਹਨ।ਇਸ ਲਈ ਖਾਲੀ ਅਸਾਮੀਆ ਤਰੰਤ ਭਰੀਆ ਜਾਣੀਆਂ ਚਾਹੀਦੀਆਂ ਹਨ।ਵੱਖ ਵੱਖ ਵਿਭਾਗਾਂ ਵਿੱਚ ਠੇਕੇ ਤੇ ਡੇਲੀਵੇਜ, ਵਰਕਚਾਰਜ ਰੱਖੇ ਡਰਾਵਿਰਾ ਨੂੰ ਪੱਕਾ ਕੀਤਾ ਜਾਵੇ, ਡਰਾਇਵਰਾਂ ਨੂੰ 8 ਸਾਲ ਤੋ ਬਆਦ ਜੂਨੀਅਰ ਸੁਪਰਵਾਈਜਰ 14 ਸਾਲ ਤੋ ਬਾਅਦ ਸੀਨੀਅਰ ਸੁਪਵਾਈਜਰ ਦੀ ਪ੍ਰਮੋਸ਼ਨ ਦਿੱਤੀ ਜਾਵੇ, ਸਕੱਤਰੇਤ ਦੇ ਡਰਾਇਵਰਾਂ ਵਾਂਗ ਸਾਰੇ ਮਹਿਕਮਿਆਂ ਦੇ ਡਰਾਇਵਰਾਂ ਦੀ ਸਪੈਸ਼ਲ ਪੇ ਤਨਖਾਹ ਵਿੱਚ ਮਰਜ ਕੀਤੀ ਜਾਵੇ।ਇਸ ਮੋਕੇ ਹੋਰਨਾ ਤੋਂ ਇਲਾਵਾ ਹਰਵਿੰਦਰ ਸਿੰਘ ਸਿੱਖਿਆ ਵਿਭਾਗ , ਹਰਦੀਪ ਸਿੰਘ ਮਿਊਸੀਪਲ ਕਾਰਪੋਰੇਸ਼ਨ, ਰਣਜੀਤ ਸਿੰਘ ਪੁਸ਼ੂਪਾਲਣ ਵਿਭਾਗ, ਰੰਜੀਵ ਕੁਮਾਰ, ਸਰਵਣ ਸਿੰਘ ਸਮਾਜਿਕ ਸਿੱਖਿਆ ਵਿਭਾਗ, ਜਗਦੀਸ਼ ਕੁਮਾਰ ਭੂਮੀ ਰੱਖਿਆ ਵਿਭਾਗ, ਸੁਭਾਸ਼ ਚੰਦਰ ਰੈਡ ਕਰਾਸ, ਹਰਭਜਨ ਸਿੰਘ ਚੱਕੋਵਾਲ, ਸੁਰਜੀਤ ਸਿੰਘ ਦਸੂਹਾ, ਗੁਰਮੀਤ ਸਿੰਘ ,ਹਰਪਾਲ ਸਿੰਘ ਸਿਵਲ ਹਸਪਤਾਲ , ਕਰਮ ਸਿੰਘ ਹਾਰਟਾ ਬੱਡਲਾ , ਪ੍ਰੇਮ ਪਾਲ ਭੂਗਾਂ, ਮੋਹਨ ਸਿੰਘ, ਮੁਕੇਸ਼ ਕੁਮਾਰ, ਹੁਸਨ ਲਾਲ, ਰਵਿੰਦਰ ਸਿੰਘ ਹਾਜੀਪੁਰ ਅਤੇ ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਵੀ ਹਾਜਰ ਹੋਏ ।
Punjab Post Daily Online Newspaper & Print Media