ਬਠਿੰਡਾ, 5 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਰੇਲਵੇ ਸਟੇਸ਼ਨ ਦੇ ਉਵਰਬ੍ਰਿਜ ਤੋਂ ਰਾਤ ਨੂੰ ਇੱਕ ਵਿਅਕਤੀ ਪੁੱਲ ਤੋਂ ਥੱਲੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਉਸਦੀ ਸੂਚਨਾ ਮਿਲਣਸਾਰ ਹੀ ਸਹਾਰਾ ਜਨ ਸੇਵਾ ਦੀ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰਾਂ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦੀ ਐਮਰਜੈਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਤੇ ਇਲਾਜ ਦਾ ਪ੍ਰਬੰਧ ਕੀਤਾ।ਸਹਾਰਾ ਅਤੇ ਡਾਕਟਰਾਂ ਵਲੋਂ ਵਿਜੈ ਕੁਮਾਰ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਹੋਰ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਦਿਲੀ ਫੋਟਕ ਕੋਲ ਦੋ ਮੋਟਰਸਾਈਕਲ ਸਵਾਰ ਕਾਰ ਦੀ ਟੱਕਰ ਨਾਲ ਜ਼ਖਮੀ ਅਸ਼ੋਕ ਕੁਮਾਰ 30 ਤੇ ਰਵਧੀਰ ਸਿੰਘ 19 ਵਾਸੀ ਅਮਰਪੁਰਾ ਨੂੰ ਸਹਾਰਾ ਵਰਕਰਾਂ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਤੇ ਇਲਾਜ ਕਰਵਾਇਆ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media