
ਖਾਲੜਾ / ਭਿੱਖੀਵਿੰਡ, 7 ਮਾਰਚ (ਲਖਵਿੰਦਰ ਗੌਲਣ / ਕੁਲਵਿੰਦਰ ਕੰਬੋਕੇ) ਹੋਲੀ ਦਾ ਤਿਓਹਾਰ ਕਸਬਾ ਭਿਖੀਵਿੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਨੌਜਵਾਨਾਂ ਵੱਲੋਂ ਆਪਣੁ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਘਰ-ਘਰ ਜਾ ਕੇ ਵੱਖ-ਵੱਖ ਤਰਾਂ ਦੇ ਰੰਗਾਂ ਨਾਲ ਹੋਲੀ ਖੇਡੀ ਅਤੇ ਖੂਬ ਮਸਤੀ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ।ਕਈ ਥਾਈਂ ਵੱਖ-ਵੱਖ ਟੋਲੀਆਂ ‘ਚ ਘੁੰਮਦੇ ਬੱਚਿਆਂ ਤੇ ਨੌਜਵਾਨਾਂ ਦੇ ਜਿਹੜਾ ਵੀ ਰਾਹ ਜਾਂਦਾ ਹੱਥੀਂ ਚੜ੍ਹਿਆ ਉਸ ਨੂੰ ਰੰਗ ਲਗਾ ਕੇ ਹੋਲੀ ਦੇ ਤਿਉਹਾਰ ਦਾ ਅਨੰਦ ਮਾਣਿਆ।ਪਰ ਇਸ ਸਮੇਂ ਕਿਸੇ ਵੱਲੋਂ ਵੀ ਈਰਖਾ ਜਾਂ ਨਫਰਤ ਨਹੀਂ ਦਿਖਾਈ ਗਈ, ਬਲਕਿ ਹੋਲੀ ਖੇਡਣ ਵਾਲਿਆਂ ਦਾ ਸਵਾਗਤ ਕੀਤਾ ਕਰਦਿਆਂ ਕਿਹਾ ਜਾਂਦਾ ਰਿਹਾ ਕਿ ਇਹ ਦਿਨ ਕਿਹੜਾ ਰੋਜ਼-ਰੋਜ਼ ਆਉਂਦਾ ਹੈ।ਇਸ ਸਮੇਂ ਮੋਟਰ ਸਾਈਕਲਾਂ ਤੇ ਸਵਾਰ ਹੋਏ ਨੌਜਵਾਨਾਂ ਰਿੰਪਲ, ਗੁਰਸਾਹਿਬ ਸਿੰਘ, ਅੰਗ੍ਰੇਜ ਸਿੰਘ, ਗੁਰਲਾਲ ਸਿੰਘ, ਗੁਰਬੀਰ ਸਿੰਘ, ਬੰਟੀ, ਗੁਰਸੇਵਕ ਸਿੰਘ, ਰਾਣਾ, ਸਾਜਨ, ਚੰਦਨ, ਉਧੇ ਸਿੰਘ, ਗੁਰਜੰਟ ਸਿੰਘ, ਹੈਪੀ, ਸੋਨਾ ਆਦਿ ਨੇ ਦੱਸਿਆ ਕਿ ‘ਤੇ ਹੋਲੀ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ, ਜਦ ਰੰਗ ਪਾ ਕੇ ਇੱਕ ਦੂਜੇ ਨੂੰ ਖੂਬ ਰੰਗਿਆ ਜਾਂਦਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media