Tuesday, June 23, 2026

ਗਿੱਲ ਤੇ ਵਡਾਲੀ ਨੇ ਸ਼ਮਸਾਨ ਘਾਟ ਦੇ ਬਰਾਂਡੇ ਦਾ ਕੀਤਾ ਉਦਘਾਟਨ

PPN1103201514ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਵਾਰਡ ਨੰਬਰ 62 ਦੇ ਅਧੀਨ ਆਉਂਦੇ ਗਰੂ ਕੀ ਵਡਾਲੀ ਦੇ ਸ਼ਮਸ਼ਾਨ ਘਾਟ ਵਿਖੇ 2 ਲੱਖ ਦੀ ਲਾਗਤ ਨਾਲ ਬਨਣ ਵਾਲੇ ਬਰਾਂਡੇ ਦੇ ਕੰਮ ਦਾ ਉਦਘਾਟਨ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ ਅਤੇ ਪੱਛਮੀ ਇੰਚਾਰਜ ਰਾਕੇਸ਼ ਗਿੱਲ ਨੇ ਕੀਤਾ।ਉਕਤ ਆਗੂਆਂ ਨੇ ਦੱਸਿਆ ਕਿ ਗੁਰੂ ਕੀ ਵਡਾਲੀ ਵਿਖੇ ਬਣੇ ਇਸ ਸ਼ਮਸਾਨ ਘਾਟ ਵਿਖੇ ਮ੍ਰਿਤਕ ਦੇਹਾਂ ਦੇ ਸੰਸਕਾਰ ਸਮੇਂ ਲੋਕਾਂ ਨੂੰ ਕਾਫੀ ਔਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਮੱਦੇਨਜਰ ਸ਼ਮਸਾਨਘਾਟ ਦੇ ਬਰਾਂਡੇ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ ਗਿਆ ਹੈ।ਉਨਾਂ ਕਿਹਾ ਕਿ ਵਾਰਡ ਨੰਬਰ 62 ਵਿਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦ ਨੇਪਰੇ ਚਾੜਿਆ ਜਾਵੇਗਾ।ਇਸ ਮੋਕੇ ਸਰਕਲ ਪ੍ਰਧਾਨ ਅਵਤਾਰ ਸਿੰਘ ਮਾਨ, ਜਿਲਾ ਜਨਰਲ ਸਕੱਤਰ, ਅਰੂਣ ਸ਼ਰਮਾ, ਜਸਬੀਰ ਸਿੰਘ ਵਡਾਲੀ, ਦਿਲਬਾਗ ਸਿੰਘ ਲੇਲੀ, ਦਿਲਾਵਰ ਸਿੰਘ ਵੜੈਚ, ਜੁਗਿੰਦਰ ਸਿੰਘ ਬਾਵਾ, ਮਨਜੀਤ ਸਿੰਘ ਮਿੰਟਾ, ਨਿਰਮਲ ਸਿੰਘ ਵਾਜਪਾਈ, ਸੁਰਿੰਦਰ ਛਾਬੜਾ, ਕਾਲਾ ਕੱਕੜ, ਦਵਿੰਦਰ ਸਿੰਘ ਗਿੱਲ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply