ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਕਾਊਟਰ ਇੰਟਲੀਜੈਸ ਵਿੰਗ ਦੇ ਸਹਾਇਕ ਇੰਸਪੈਕਟਰ ਅਜੇੈ ਮਲੂਜਾ ਪੀ ਪੀ ਐਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਊਟਰ ਇੰਟਲੀਜੈਸ ਵਿੰਗ ਵਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮਹਿੰਮ ਦੌਰਾਨ ਸਪੈਸ਼ਲ ਅਪਰੇਸ਼ਨ ਤਹਿਤ 03 ਬੋਰੀਆ ਚੂਰਾ ਪੋਸਤ (ਵਜਨੀ 1 ਕੁਇੰਟਲ 20 ਕਿੱਲੋ) ਜਿਸ ਦੀ ਕੀਮਤ ਕਰੀਬ ਸਾਡੇ ਤਿੰਨ ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਪੰਜ ਅੰਤਰਰਾਜੀ ਸਮੱਗਲਰਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਹਨਾ ਦੀ ਸਨਾਖਤ ਤਰਸੇਮ ਸਿੰਘ ਪੁੱਤਰ ਹਿੰਮਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਸੁਰਜੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀਅਨ ਪਿੰਡ ਖੇਡਾ, ਥਾਣਾ ਸਰਹਾਲੀ, ਜਿਲਾ ਤਰਨਤਾਰਨ, ਪਰਤਾਪ ਸਿੰਘ ਪੁੱਤਰ ਬੱਦਰੀ ਸਿੰਘ ਵਾਸੀ ਪਿੰਡ ਗਾਜੂਸਰ ਥਰੀਆ ਥਾਣਾ ਸਰਦਾਰ ਸ਼ਹਿਰ ਅਤੇ ਸੇਰ ਮੱਲ ਪੁੱਤਰ ਮਹਾਵੀਰ ਪ੍ਰਸ਼ਾਦ ਵਾਸੀ ਪਿੰਡ ਬੁੱਕਣ ਸਰ ਛੋਟਾ ਥਾਣਾ ਸਰਦਾਰ ਸ਼ਹਿਰ ਜਿਲ੍ਹਾ ਚੁਰੂ (ਰਾਜਸਥਾਨ) ਵਜੋ ਹੋਈ। ਉਕਤ ਦੋਸੀ ਦੇ ਖਿਲਾਫ ਮੁੱਕਦਮਾ ਨੰ: 12, ਮਿਤੀ 12-03-15, ਅਧੀਨ ਧਾਰਾ 15/25/61/85 ਐਨ ਐਕਟ, ਥਾਣਾ ਸਿਟੀ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸੀਆ ਪਾਸੋ ਮਹਿੰਦਰਾ ਪਿੱਕ ਅੱਪ ਗੱਡੀ zਝ 10 ਘਅ 4287 ਅਤੇ ਇੱਕ ਟਾਟਾ ਸਫਾਰੀ ਗੱਡੀ ਧਲ਼ 3ਛ-ਅਛ- 0498 ਬਰਾਮਦ ਕੀਤੀਆ ਗਈਆ ਹਨ।ਉਕਤ ਦੋਸੀਆ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਲਈ ਮਹਿੰਦਰਾ ਪਿੱਕ ਗੱਡੀ ਨਾਲ ਸਫਾਰੀ ਗੱਡੀ ਨੂੰ ਪੁਲਿਸ ਨੂੰ ਚਕਮਾ ਦੇਣ ਲਈ ਟੋਚਣ ਕੀਤਾ ਹੋਇਆ ਸੀ ਤਾਂ ਜੋ ਆਸਾਨੀ ਨਾਲ ਰਾਜਸਥਾਨ ਤੇ ਪੰਜਾਬ ਦੇ ਸਾਰੇ ਨਾਕਿਆ ਤੋਂ ਲੰਘਿਆ ਜਾ ਸਕੇ। ੍ਚਦਸ਼ੀਆਂ ਨੇ ਸਫਾਰੀ ਗੱਡੀ ਦੀਆਂ ਪਿਛਲੀਆਂ ਸੀਟਾਂ ਹੇਠ ਚੂਰਾ ਪੋਸਤ ਦੀਆ ਬੋਰੀਆਂ ਲੁਕੋ ਕੇ ਰੱਖੀਆ ਹੋਈਆ ਸਨ। ਉਕਤ ਦਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਕਰੀਬ ਪਿਛਲੇ ਦੋ ਸਾਲਾਂ ਤੋਂ ਸਮਗਲਿੰਗ ਦੇ ਧੰਦੇ ਕਰਦੇ ਆ ਰਹੇ ਹਨ।ਜੁੜੇ ਹੋਏ ਸਨ ਅਤੇ ਕੋਟਾ ਰਾਜਸਥਾਨ ਤੋਂ 1500 ਰੁਪਏ ਕਿੱਲੋ ਦੇ ਹਿਸਾਬ ਨਾਲ ਲਿਆ ਕੇ 2500 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦੇ ਸਨ।ਉੱਕਤ ੳਪਰੇਸਨ ਦੀ ਸੁਪਰਵੀਜਨ ਇੰਸਪੈਕਟਰ ਨਵੀਨ ਕੁਮਾਰ , ਕਾਉਂਟਰ ਇੰਟੈਲੀਜੈਂਸ, ਬਠਿੰਡਾ ਨੇ ਕੀਤੀ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media