Tuesday, September 15, 2026

ਤਿਹਾੜ ਜੇਲ ਵਿਖੇ ਦਿੱਲੀ ਕਮੇਟੀ ਵੱਲੋਂ ਹੋਲਾ ਮਹੱਲਾ ਮਨਾਇਆ ਗਿਆ

PPN1203201507ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖਾਲਸਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਮਾਗਮ ਤਿਹਾੜ ਜੇਲ ਵਿਖੇ ਮਨਾਇਆ ਗਇਆ। ਇਸ ਮੌਕੇ ਭਾਈ ਅਪਾਰਦੀਪ ਸਿੰਘ ਇੰਗਲੈਂਡ ਵਾਲਿਆਂ ਨੇ ਗੁਰਬਾਣੀ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਨੇ ਇਸ ਸਮਾਗਮ ‘ਚ ਹਾਜ਼ਰੀ ਭਰਦੇ ਹੋਏ ਕੈਦੀਆਂ ਨੂੰ ਗੁਰਬਾਣੀ ਦੀ ਮਹਤੱਤਾ ਬਾਰੇ ਜਾਣੂੰ ਕਰਵਾਇਆ। ਰਾਣਾ ਨੇ ਕੈਦੀਆਂ ਨੂੰ ਜੇਲ ‘ਚ ਵਿਚਰਣ ਦੌਰਾਨ ਖਾਲੀ ਸਮੇਂ ਦਾ ਇਸਤੇਮਾਲ ਕਰਦੇ ਹੋਏ ਗੁਰਬਾਣੀ ਦੇ ਲੜ ਲਗੱਣ ਦਾ ਵੀ ਸਦਾ ਦਿੱਤਾ।
ਚਮਨ ਸਿੰਘ ਨੇ ਚੰਗੇ ਨਾਗਰਿਕ ਵਜੋਂ ਆਪਣੀ ਸਜ਼ਾਵਾਂ ਭੁਗਤਣ ਤੋਂ ਬਾਅਦ ਕੈਦੀਆਂ ਨੂੰ ਸਮਾਜ ‘ਚ ਵਿਚਰਣ ਦੀ ਵੀ ਅਪੀਲ ਕੀਤੀ। ਸਿੱਖ ਕੈਦੀਆਂ ਦੇ ਬਿਨੇ ਪੱਤਰ ਦੇ ਅਧਾਰ ਤੇ ਦਿੱਲੀ ਕਮੇਟੀ ਵੱਲੋਂ ਲੰਗਰ ਲਈ ਰਸਦ ਆਦਿਕ ਦੀ ਵਿਵਸਥਾ ਵੀ ਕੀਤੀ ਗਈ। ਜੇਲ ਨੰ. 3 ਵਿਖੇ ਹੋਏ ਇਸ ਸਮਾਮਗ ‘ਚ ਸੁਪਰੀਡੈਂਟ ਐਮ.ਕੇ. ਦਿਵੇਦੀ ਨੂੰ ਰਾਣਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਲੜਿੰਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਵੀ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply