ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) ਚੀਫ ਖਾਲਸਾ ਦੀਵਾਨ ਵਲੋ 2018 ਦੀ ਵਿਸ਼ਵ ਸਿੱਖ ਐਜੁਕੇਸ਼ਨਲ ਕਾਨਫਰੰਸ ਕੈਨੇਡਾ ਅਤੇ 2020 ਦੀ ਨਾਰਵੇ ਵਿੱਚ ਆਯੋਜਿਤ ਕੀਤੀ ਜਾਵੇਗੀ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਮੀਤ ਪ੍ਰਧਾਨ ਸ: ਧੰਨਰਾਜ ਸਿੰਘ ਵਲੋ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਚੀਫ ਖਾਲਸਾ ਦੀਵਾਨ ਹੁਣ ਵਿਸ਼ਵ ਪੱਧਰ ‘ਤੇ ਸਥਾਪਿਤ ਹੋ ਚੁੱਕੀ ਹੈ ਅਤੇ ਸਮੁਚੇ ਵਿਸ਼ਵ ਦੇ ਸਿੱਖ ਭਾਈਚਾਰੇ ਨੂੰ ਜੋੜਣ ਲਈ ਹਮੇਸ਼ਾਂ ਯਤਨਸ਼ੀਲ਼ ਰਹੇਗੀ।ਇਸ ਸਮੇਂ ਨਾਰਵੇ ਤੋਂ ਪੁੱਜੇ ਸ: ਬਲਜਿੰਦਰ ਸਿੰਘ ਨੇ ਨਾਰਵੇ ਵਿਖੇ ਹੋਣ ਵਾਲੀ ਇੱਕ ਵਿਲੱਖਣ ਵਿਸ਼ਵ ਸਿੱਖ ਐਜੁਕੇਸ਼ਨਲ ਕਾਨਫਰੰਸ ਦੋਰਾਨ ਯੁਰਪ ਦੀਆਂ ਸਿੱਖ ਸੰਗਤਾਂ ਵਲੋਂ ਹਰ ਸੰਭਵ ਮਦਦ ਅਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਪ੍ਰਧਾਨ ਸ: ਚੱਢਾ ਨੇ ਵਧਾਈ ਦਿੰਦਿਆ ਆਸ ਪ੍ਰਗਟਾਈ ਕਿ ਗੁਰੂ ਘਰ ਨਾਲ ਤਨ ਮਨ ਤੋਂ ਜੁੜੇ ਨੇਕ ਦਿਲ ਸ: ਧੰਨਰਾਜ ਸਿੰਘ ਆਉਣ ਵਾਲੇ ਸਮੇਂ ਵਿਚ ਚੀਫ ਖਾਲਸਾ ਦੀਵਾਨ ਅਤੇ ਇਸ ਦੇ ਅਧੀਨ ਅਦਾਰਿਆਂ ਨੂੰ ਹੋਰ ਵੀ ਬੁਲੰਦੀਆਂ ਦੇ ਸ਼ਿਖਰਾਂ ਤੇ ਲਿਜਾਉਣ ਵਿਚ ਸਹਾਇਕ ਸਿੱਧ ਹੋਣਗੇ।ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ: ਰਾਜਮੋਹਿੰਦਰ ਸਿੰਘ ਮਜੀਠੀਆ ਨੇ ਵੀ ਸ: ਧੰਨਰਾਜ ਸਿੰਘ ਨੂੰ ਮੀਤ ਪ੍ਰਧਾਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਨਵੇਂ ਅਹੁੱਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਕਿਹਾ ਕਿ ਸ: ਧੰਨਰਾਜ ਸਿੰਘ ਪਿਛਲੇ 19 ਸਾਲਾਂ ਤੋਂ ਨਿਸ਼ਕਾਮ ਭਾਵ ਨਾਲ ਚੀਫ ਖਾਲਸਾ ਦੀਵਾਨ ਦੀ ਸੇਵਾ ਨਿਭਾਅ ਰਹੇ ਹਨ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਰਾਹੀਂ ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਕਾਰਜ ਕਰ ਰਹੇ ਹਨ।ਉਹਨਾਂ ਦਾ ਤਜੱਰਬਾ ਅਤੇ ਦੂਰ ਅੰਦੇਸ਼ੀ ਸੋਚ ਚੀਫ ਖਾਲਸਾ ਦੀਵਾਨ ਦਾ ਸੁਚੱਜਾ ਮਾਰਗ ਦਰਸ਼ਨ ਕਰੇਗੀ।ਸ: ਧੰਨਰਾਜ ਸਿੰਘ ਨੇ ਉਹਨਾਂ ਨੂੰ ਬਤੌਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਸੌਂਪਣ ਲਈ ਚੀਫ ਖਾਲਸਾ ਦੀਵਾਨ ਦਾ ਸ਼ੁਕਰਾਨਾ ਕੀਤਾ ਅਤੇ ਤਨ ਮਨ ਤੇ ਧੰਨ ਨਾਲ ਇਸ ਜਿੰਮੇਦਾਰੀ ਨੂੰ ਨਿਭਾਉਣ ਦਾ ਭਰੋਸਾ ਦਿਵਾਇਆ। ਅੰਤ ‘ਚ ਧੰਨਰਾਜ ਸਿੰਘ ਅਤੇ ਸ: ਬਲਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨਾਰਵੇ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿੱਚ ਮੈਂਬਰਾਂ ਸਾਹਿਬਾਨ ਤੋਂ ਇਲਾਵਾ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੁਲਜ ਪ੍ਰਿਸੀਪਲਾਂ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਵਿਚ ਸ: ਹਰਮਿੰਦਰ ਸਿੰਘ, ਸ:ਜਸਵਿੰਦਰ ਸਿੰਘ ਐਡਵੋਕੇਟ, ਸ: ਚਰਨਜੀਤ ਸਿੰਘ ਕੋਠੀ ਵਾਲੇ, ਸ: ਸਰਬਜੀਤ ਸਿੰਘ, ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਇੰਦਰਪ੍ਰੀਤ ਸਿੰਘ ਚੱਢਾ, ਡਾਇਰੈਕਟਰ ਐਜੁਕੇਸ਼ਨ ਡਾ: ਧਰਮਵੀਰ ਸਿੰਘ ਅਤੇ ਸ਼ਹਿਰ ਦੀਆਂ ਹੇਰ ਉਘੀਆਂ ਸ਼ਖਸੀਅਤਾਂ ਦੀ ਸ਼ਿਰਕਤ ਨੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਦਿੱਤੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …