Monday, February 23, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ‘350 ਸਾਲ ਸਿੱਖੀ ਸਰੂਪ ਦੇ ਨਾਲ’ ਦੂਸਰਾ ਵਿਸ਼ਾਲ ਨਗਰ ਕੀਰਤਨ

PPN1503201512

ਨਗਰ ਕੀਰਤਨ ਵਿੱਚ ਪਤਿੱਤਪੁਣੇ ਨੂੰ ਰੋਕਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ-ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 15 ਮਾਰਚ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਦੂਸਰਾ ਵਿਸ਼ਾਲ ਨਗਰ ਕੀਰਤਨ “ਸਿੱਖੀ ਸਰੂਪ ਮੇਰਾ ਅਸਲੀ ਰੂਪ” ਲਹਿਰ ਦੇ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਕੇਸਗੜ੍ਹ ਸਾਹਿਬ ਜੀ ਲਈ ਰਵਾਨਾ ਕੀਤਾ ਗਿਆ।
ਇਸ ਸਬੰਧੀ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌ. ਗੁ. ਪ੍ਰ. ਕਮੇਟੀ ਦੇ ਸਹਿਯੋਗ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰੱਸਟ ਵੱਲੋਂ ਪੰਜ ਨਗਰ ਕੀਰਤਨਾਂ ਦਾ ਉਪਰਾਲਾ ਉਲੀਕਿਆ ਗਿਆ ਹੈ, ਜਿਸ ਦੇ ਤਹਿਤ ਇਹ ਦੂਸਰਾ ਨਗਰ ਕੀਰਤਨ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਆਰੰਭ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਖਾਸ ਕਰਕੇ ਪਿੰਡਾਂ ਵਿੱਚੋਂ ਲੰਘੇਗਾ ਅਤੇ ਇਹਨਾਂ ਪਿੰਡਾਂ ਵਿੱਚ ਕਥਾ-ਕੀਰਤਨ ਦੇ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਉਹਨਾਂ ਨੌਜਵਾਨ ਵੀਰਾਂਫ਼ਭੈਣਾ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹੜੇ ਜਾਣੇ-ਅਨਜਾਣੇ ਆਪਣੇ ਕੇਸਾਂ ਦੀ ਬੇਅਦਬੀ ਕਰ ਚੱਕੇ ਹਨ ਅਤੇ ਹੁਣ ਮੁੱੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਉੱਦਮ ਕੀਤਾ ਹੈ।ਉਹਨਾਂ ਵੀਰਾਂਫ਼ਭੈਣਾ ਨੂੰ ਸਿੰਘ ਸਾਹਿਬ ਅਤੇ ਭਾਈ ਗੁਰਇਕਬਾਲ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਈ ਸਾਹਿਬ ਨੇ ਦੱਸਿਆ ਕਿ ਇਹ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਨਾਲ ਭਲਾਈ ਕੇਂਦਰ ਤੋਂ ਅਰੰਭ ਹੋ ਕੇ ਵੱਖ ਵੱਖ ਪਿੰਡਾਂ ਵਿੱਚ ਦੀ ਪੜਾਅ ਕਰਦਾ ਹੋਇਆ ਮੰਜ਼ਿਲ ਵੱਲੋ ਪਹੁੰਚੇਗਾ।ਨਗਰ ਕੀਰਤਨ ਦਾ ਪਹਿਲਾ ਪੜਾਅ ਪਿੰਡ ਨਾਗਕਲਾਂ, ਦੂਸਰਾ ਪਿੰਡ ਭੋਮਾਂ, ਤੀਸਰਾ ਅੱਡਾ ਮਾਲੋਵਾਲ, ਚੌਥਾ ਪਿੰਡ ਦਾਲਮ, ਪੰਜਵਾਂ ਪੜਾਅ ਸ੍ਰੀ ਹਰਿਗੋਬਿੰਦਪੁਰ ਸਾਹਿਬ ਸਥਿਤ ਗੁ. ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਵੇਗਾ ਅਤੇ ਇੱਥੇ ਹੀ ਰਾਤ ਦਾ ਵਿਸ਼ਰਾਮ ਕਰਕੇ ਅਗਲੇ ਦਿਨ ਸਵੇਰੇ ਛੇਵਾਂ ਪੜਾਅ ਗੁ. ਸ੍ਰੀ ਗੁਰੂੁ ਸਿੰਘ ਸਭਾ ਮਿਆਣੀ, ਸੱਤਵਾਂ ਪੜਾਅ ਤਲਵਾੜਾ, ਅੱਠਵਾਂ ਸ੍ਰੀ ਊਨਾ ਸਾਹਿਬ, ਨੌਵਾਂ ਨੰਗਲ ਡੈਮ ਅਤੇ ਦੱਸਵਾਂ ਤੇ ਆਖਰੀ ਪੜਾਅ ਤਖਤ ਸ੍ਰੀ ਕੇਸਗੜ ਸਾਹਿਬ ਵਿੱਖੇ ਹੋਵੇਗਾ। ਨਗਰ ਕੀਰਤਨ ਵਿੱਚ ਮਿਲਟਰੀ ਬੈਂਡ ਤੋਂ ਇਲਾਵਾ ਸੈਂਕੜੇ ਦੀ ਤਾਦਾਦ ਵਿੱਚ ਬੱਸਾਂ, ਕਾਰਾਂ ਆਦਿ ਸ਼ਾਮਿਲ ਹੋਣਗੀਆਂ। ਨਗਰ ਕੀਰਤਨ ਦੌਰਾਨ ਸਜਾਏ ਗਏ ਕੀਰਤਨ ਦੀਵਾਨਾਂ ਵਿੱਚ ਜਿਥੇ ਸਿੰਘ ਸਾਹਿਬ ਗਿ. ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿ. ਰਘਬੀਰ ਸਿੰਘ, ਸਿੰਘ ਸਾਹਿਬ ਗਿ. ਰਵੇਲ ਸਿੰਘ, ਬਾਬਾ ਸੁੱਖਾ (ਡੇਰਾ ਭੂਰੀ ਵਾਲੇ), ਭਾਈ ਅਮਰਜੀਤ ਸਿੰਘ ਚੌਰ ਬਰਦਾਰ ਸ੍ਰੀ ਦਰਬਾਰ ਸਾਹਿਬ ਅਤੇ ਗਿ. ਬਲਵਿੰਦਰ ਸਿੰਘ ਆਪਣੇ ਸਹਿਯੋਗ ਅਤੇ ਵਿਚਾਰਾਂ ਨਾਲ ਸਿੱਖੀ ਪ੍ਰਚਾਰ ਵਿੱਚ ਹਾਜ਼ਰੀ ਲਗਾਉਣਗੇ, ਉਥੇ ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਜੱਥੇ. ਅਵਤਾਰ ਸਿੰਘ ਪ੍ਰਧਾਨ ਸ਼ੌ੍ਰ. ਗੁ. ਪ੍ਰ. ਕਮੇਟੀ ਵੀ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਸਜਾਏ ਦੀਵਾਨਾਂ ਵਿੱਚ ਸਿੱਖੀ ਦੀ ਮਹਾਨਤਾ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply