Tuesday, July 21, 2026

ਗੌਤਮ ਨੇ ਜਲੰਧਰ ਵਿੱਚ ਬਹਾਦਰੀ ਤੇ ਇਨਸਾਨੀਅਤ ਦਾ ਜਜ਼ਬਾ ਦਿਖਾਇਆ

PPN1703201519ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਗੋਤਮ ਨੇ ਜਲੰਧਰ ਵਿੱਚ ਜੋ ਬਹਾਦਰੀ ਤੇ ਇਨਸ਼ਾਨੀਅਤ ਦਾ ਜਜ਼ਬਾ ਦਿਖਾਇਆ ਉਹ ਇਕ ਮਿਸਾਲ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਦੇ ਰਾਜਨੀਤਕ ਸਲਾਹਕਾਰ ਸ੍ਰੀ ਸੰਜੀਵ ਤਲਵਾਰ ਨੇ ਕਰਦਿਆਂ ਦੱਸਿਆ ਕੀ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਗੋਤਮ ਨੇ ਇਕ ਅੋਰਤ ਜੋ ਟਰੱਕ ਦੀ ਟਕਰ ਨਾਲ ਰੇਲਵੇ ਟਰੇਕ ਵਿੱਚ ਫਸ ਗਈ ਸੀ, ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਤੇ ਉਸ ਦੇ ਪਿਤਾ ਦੀਆ ਲੱਤਾਂ ਟੁੱਟ ਗਈਆਂ ਸਨ, ਇਹ ਮਾਮਲਾ ਸ੍ਰੀ ਖੰਨਾ ਵਲੋ ਰਾਜ ਸਭਾ ਵਿੱਚ ਵੀ ਚੁੱਕਿਆ ਗਿਆ ਤੇ ਇਸ ਪਰਿਵਾਰ ਨੂੰ ਸਨਮਾਨ ਦੇਣ ਦੀ ਗਲ ਕੀਤੀ।ਉਨ੍ਹਾਂ ਅਗੇ ਦੱਸਿਆ ਜਿਸ ਪਰਿਵਾਰ ਨੇ ਦੂਸਰਿਆਂ ਲਈ ਆਪਣੀ ਜਾਨ ਦੇ ਦਿੱਤੀ ।ਹੁਣ ਅਸੀਂ ਉਸ ਪਰਿਵਾਰ ਦੇ ਕੰਮ ਆਈਏ।ਇਸ ਮੌਕੇ ਤੇ ਹਰਜੀਤ ਸਿੰਘ, ਹੁਸ਼ਿਆਰ ਸਿੰਘ, ਦੀਪਕ ਸ਼ਾਰਦਾ, ਹਨੀ ਸੂਦ ਤੇ ਨੀਰਜ ਸ਼ਰਮਾ ਨੇ ਕਿਹਾ ਕਿ ਖੰਨਾ ਨੇ ਗੌਤਮ ਤੇ ਉਸ ਦੇ ਪਰਿਵਾਰ ਨੂੰ ਸੱਚੀ ਸ਼ਰਧਾਂਾਜਲੀ ਦਿੱਤੀ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply