Monday, April 20, 2026

ਸ਼ਿਵ ਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਜਾਂ ਜਾਤ ਪਾਤ ਦੇ ਖਿਲਾਫ ਨਹੀਂ – ਪੰਜਾਬ ਯੋਗਰਾਜ ਸ਼ਰਮਾ

PPN1703201520ਜੰਡਿਆਲਾ ਗੁਰੂ, 17 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼ਿਵ ਸੈਨਾ ਇੱਕ ਅਜਿਹਾ ਸੰਗਠਨ ਹੈ ਜਿਸ ਵਿਚ ਕਿਸੇ ਵੀ ਧਰਮ ਜਾਂ ਜਾਤ-ਪਾਤ ਦਾ ਵਿਰੋਧ ਨਹੀਂ ਕੀਤਾ ਜਾਂਦਾ, ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੀ ਯੋਗਰਾਜ ਸ਼ਰਮਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਨੇ ਅਪਨੀ ਜੰਡਿਆਲਾ ਗੁਰੂ ਨਿੱਜੀ ਫੇਰੀ ਦੋਰਾਨ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਸ਼ਿਵ ਸੈਨਾ ਨੂੰ ਬਦਨਾਮ ਕਰਨ ਲਈ ਆਏ ਦਿਨ ਕਿਸੇ ਧਰਮ ਜਾਂ ਫਿਰਕੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਆ ਰਹੇ ਹਨ।ਅਜਿਹੇ ਗੈਰ ਜਿੰਮੇਵਾਰ ਵਿਅਕਤੀਆਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਉਹਨਾ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਇਕੋ ਇਕ ਸ਼ਿਵ ਸੈਨਿਕ ਪਾਰਟੀ ਹੈ ਜੋ ਕਿ ਹਿੰਦੋਸਤਾਨ ਪੱਧਰ ਉਪੱਰ ਲੋਕ ਸੇਵਾ ਕਰ ਰਹੀ ਹੈ।ਪੰਜਾਬ ਵਿਚ ਚੱਲ ਰਹੇ ਕੁੱਝ ਸ਼ਿਵ ਸੈਨਾ ਦੇ ਸੰਗਠਨਾਂ ਸਬੰਧੀ ਬੋਲਦੇ ਹੋਏ ਉਹਨਾ ਕਿਹਾ ਕਿ ਇਹ ਸਰਕਾਰਾਂ ਦੇ ਏਜੰਟ ਹੁੰਦੇ ਹਨ ਜੋ ਕਿ ਇਕ ਸੰਗਠਨ ਵਿਚ ਦਰਾੜਾਂ ਪਾ ਕੇ ਉਹਨਾ ਦੇ ਨਾਮ ਉੱਪਰ ਹੋਰ ਸੰਗਠਨ ਕਾਇਮ ਕਰਕੇ ਮੁੱਖ ਸੰਗਠਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ।

ਸ੍ਰੀ ਯੋਗਰਾਜ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਚੱਲ ਰਹੇ ਅਜਿਹੇ ਸੰਗਠਨਾ ਨੂੰ ਕੋਮੀ ਪ੍ਰਧਾਨ ਦੇ ਨੋਟਿਸ ਵਿਚ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਪੰਜਾਬ ਵਿਚ ਅਜਿਹੇ ਹੀ ਸ਼ਰਾਰਤੀ ਅਨਸਰ ਮਾਹੋਲ ਨੂੰ ਖਰਾਬ ਕਰਨ ਲਈ ਸਿੱਖ, ਇਸਾਈ, ਮੁਸਲਮਾਨ ਵੀਰਾਂ ਆਦਿ ਦੇ ਖਿਲ਼ਾਫ ਕੂੜ ਪ੍ਰਚਾਰ ਕਰਕੇ ਸ਼ਿਵ ਸੈਨਾ ਦੀ ਤਸਵੀਰ ਨੂੰ ਖਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ।ਸ਼ਿਵ ਸੈਨਾ ਬਾਲ ਠਾਕਰੇ ਵਿਚ ਹਰ ਧਰਮ ਦੇ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ।ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਅਤੇ ਅਪਨੀ ਫੋਕੀ ਸ਼ੋਹਰਤ ਹਾਸਲ ਕਰਨ ਵਾਲਿਆਂ ਨਾਲ ਸ਼ਿਵ ਸੈਨਾ (ਬਾਲ ਠਾਕਰੇ) ਦਾ ਕੋਈ ਲੈਣਾ ਦੇਣਾ ਨਹੀਂ ਹੈ।ਉਹਨਾ ਦੱਸਿਆ ਕਿ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾ ਨੂੰ ਸਖਤ ਹਦਾਇਤਾ ਕਰ ਦਿੱਤੀਆ ਗਈਆ ਹਨ ਕਿ ਉਹ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਸ ਨਾਲ ਕਿਸੇ ਧਰਮ ਜਾਂ ਫਿਰਕੇ ਦੇ ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।ਉਹਨਾ ਸਮੂਹ ਵਰਕਰਾ ਨੂੰ ਹਦਾਇਤਾ ਕੀਤੀਆ ਕਿ ਸਾਰੇ ਪਾਰਟੀ ਵਰਕਰ ਲੋਕ ਸੇਵਾ ਕਰਨ ਲਈ ਅੱਗੇ ਆਉਣ ਅਤੇ ਲੋੜਵੰਦ ਵਿਅਕਤੀਆ ਦੇ ਕੰਮ ਵਿਚ ਉਹਨਾਂ ਦਾ ਸਾਥ ਦੇਣ।ਉਹਨਾਂ ਦੱਸਿਆ ਕਿ ਪਾਰਟੀ ਲਈ ਕੰਮ ਕਰਨ ਅਤੇ ਵੱਧ ਤੋਂ ਵੱਧ ਮੈਂਬਰ ਭਰਤੀ ਕਰਨ ਵਾਲੇ ਵਿਅਕਤੀਆ ਨੂੰ ਹੀ ਅਹੁਦਿਆਂ ਨਾਲ ਨਿਵਾਜਿਆ ਜਾਵੇਗਾ।ਇਸ ਮੋਕੇ ਉਹਨਾਂ ਨਾਲ ਪੰਜਾਬ ਪ੍ਰੈਸ ਸਕੱਤਰ ਜੁਗਲ ਲੂੰਬਾ, ਜਿਲ੍ਹਾ ਸੈਕਟਰੀ ਰਿੱਪੂ, ਪੰਜਾਬ ਮੀਡੀਆ ਇੰਚਾਰਜ ਜੋਗਿੰਦਰ ਜੱਗੀ, ਰਾਜੂ ਸੂਰੀ ਲੁਧਿਆਣਾ, ਵਰੁਣ ਸੋਨੀ ਜੰਡਿਆਲਾ ਆਦਿ ਮੋਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply