Tuesday, September 15, 2026

ਪੰਜਾਬ ਸਰਕਾਰ ਬਜੁਰਗਾਂ ਨੂੰ 250 ਰੁਪਏ ਪੈਨਸ਼ਨ ਦੇ ਕੇ ਕਰ ਰਹੀ ਹੈ ਕੋਝਾ ਮਜ਼ਾਕ – ਪੀ.ਪੀ.ਪੀ

PPN1703201522

ਅੰਮ੍ਰਿਤਸਰ, 17 ਮਾਰਚ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ, ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਡਾ. ਦਲਬੀਰ ਸਿੰਘ ਅਤੇ ਗਵਰਨਿੰਗ ਕੌਂਸਲ ਪੀ.ਪੀ.ਪੀ ਦੇ ਮੈਂਬਰ ਵਿਸ਼ਾਲ ਸ਼ਰਮਾ ਮੁੱਖ ਰੂਪ ਵਿਚ ਸ਼ਾਮਲ ਹੋਏ।ਜਿਸ ਵਾਰਡ ਨੰਬਰ 61 ਦੇ ਲੋਕ ਆਪਣੀ ਸਮੱਸਿਆਵਾਂ ਨੂੰ ਲੈ ਕੇ ਪੁੱਜੇ ਆਪਣੀਆਂ ਸਮੱਸਿਆਵਾਂ ਦੱਸੀਆਂ।ਆਪਣੀ ਸਮਸਿਆ ਦੱਸਦੇ ਹੋਏ ਜਸਵਿੰਦਰ ਸਿੰਘ, ਵੱਸਣ ਸਿੰਘ, ਕੁਲਵੰਤ ਸਿੰਘ, ਕੈਲਾਸ਼ ਸਿੰਘ, ਅਜੀਤ ਸਿੰਘ, ਸਵਰਨ ਕੌਰ, ਅਮਰ ਕੌਰ, ਸਲਿਆਂ, ਬਿਮਲਾ ਰਾਣੀ, ਤਰਲੋਕ ਚੰਦ, ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਆਮ ਲੋਕਾਂ ਨਾਲ ਮਜਾਕ ਕਰਦੀ ਆ ਰਹੀ ਹੈ।ਪੰਜਾਬ ਸਰਕਾਰ ਵੱਲੋ ਦਿੱਤੀ ਜਾ ਰਹੀ ਪੈਨਸ਼ਨ ਲੈਣ ਲਈ ਉਨਾਂ ਧੱਕੇ ਖਾਣੇ ਪੈ ਰਹੇ ਹਨ।ਧੱਕੇ ਖਾਣ ਤੋ ਬਾਅਦ ਵੀ ਜੇਕਰ ਉਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਤਾਂ ਉਹ ਵੀ ਸਿਰਫ ਨਾਂ ਦੀ ਹੈ, 250 ਰੁਪਏ ਬੁਢਾਪਾ ਪਨਸ਼ਨ ਦੇਣ ਵਿਚ ਵੀ ਪੰਜਾਬ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ ।ਲੋਕਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਬੁਢਾਪਾ ਪਨਸ਼ਨ ਵਧਾਈ ਜਾਵੇ ਅਤੇ ਨਵੀਂਆਂ ਪਨਸ਼ਨਾ ਸ਼ੁਰੂ ਕੀਤੀਆਂ ਜਾਣ।ਇਸ਼ ਮੌਕੇ ਤੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਆ ਰਹੀ ਸਮਸਿਆਵਾਂ ਤੋ ਜਲਦ ਛੁਟਕਾਰਾ ਦਿੱਤਾ ਜਾਵੇਗਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply