
ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਗੁਲਬਰਗਾ ਯੂਨੀਵਰਸਿਟੀ ਕਲਾ ਬੂਰਗਾਈ (ਕਰਨਾਟਕਾ) ਡਾ. ਅੰਬੇਦਕਰ ਹਾਲ 15ਵੀਂ ਸਰਵ ਭਾਰਤੀ ਕਵਿੱਤਰੀ ਕਾਨਫਰੰਸ 13 ਮਾਰਚ ਤੋ 15 ਮਾਰਚ ਤੱਕ ਵਿਖੇ ਏ.ਆਈ. ਪੀ.ਸੀ ਦੇ ਮੁੱਖ ਸੰਸਥਾਪਕ ਡਾ. ਲਾਰੀ ਅਜਾਦ ਤੇ ਉਪ ਚੇਅਰਮੈਨ ਡਾ. ਵਿਜੈ ਲਕਸਮੀ ਕੇਸਰੀ ਦੇ ਪ੍ਰਬੰਧਾਂ ਹੇਠ ਹੋਈ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋ ਲੇਖਿਕਾਵਾਂ ਨੇ ਭਾਗ ਲਿਆ।ਪੰਜਾਬ ਤੋਂ ਸਿਮਰਤ ਸੁਮੇਰਾ ਦੀ ਅਗਵਾਈ ਵਿਚ ਲੇਖਿਕਾਵਾਂ ਪਹੁੰਚੀਆਂ।ਵੱਖ-ਵੱਖ ਦਿਨ ਕਵਿੱਤਰੀਆਂ ਨੇ ਆਪਣੀ ਮਾ ਬੋਲੀ ਵਿਚ ਕਵਿਤਾਵਾਂ ਪੜੀਆਂ।ਔਰਤ ਦਾ ਸਮਾਜ ਵਿਚ ਸਨਮਾਨ ਵਿਸ਼ੇ ‘ਤੇ ਖੋਜ ਪੱਤਰ ਪੜ੍ਹੇ ਗਏ।ਕਲਚਰਲ ਪ੍ਰੋਗਰਾਮ ਵਿਚ ਵੱਖ ਵੱਖ ਪ੍ਰਾਤਾਂ ਦੇ ਲੋਕ ਗੀਤ ਤੇ ਨਾਚ ਪੇਸ ਕੀਤੇ ਗਏ।ਉਥੇ ਪੇਸ਼ ਕੀਤਾ ਗਿਆ, ਪੰਜਾਬ ਦਾ ਲੋਕ ਨਾਚ ਗਿੱਧਾ ਜਿਸ ਦੀ ਅਗਵਾਈ ਲੈਕਚਰਾਰ ਸਤਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਨੇ ਕੀਤੀ ਤੇ ਜਿਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਮੁੱਖ ਮਹਿਮਾਨ ਸਾਬਕਾ ਮੁੱਖ ਮੰਤਰੀ ਸ੍ਰੀ ਧਰਮ ਸਿੰਘ ਮਾਰੂਅੱਲਾ ਇਲਿਹਾਸ, ਐਮ. ਪੀ ਅਮਰ ਨਾਥ ਪਾਟਿਲ, ਵੱਲੋ ਟੀਮ ਨੂੰ ਟਰਾਫੀ ਦਿੱਤੀ ਗਈ।ਕਾਨਫਰੰਸ ਦੇ ਅਖੀਰਲੇ ਦਿਨ ਵਿਸ਼ੇਸ਼ ਐਵਾਰਡ ਦਾ ਐਲਾਨ ਵੀ ਕੀਤਾ ਗਿਆ।ਜਿਸ ਵਿਚ ਸ੍ਰੀ ਮਤੀ ਸਤਿੰਦਰ ਕੌਰ ਬਟਾਲਾ ਨੂੰ ਏ ਆਈ ਪੀ ਸੀ 2015 ਬਰੇਨ ਐਂਡ ਬਿਊਟੀ ਦੇ ਐਵਾਰਡ ਨਾਲ ਨਿਵਾਜਿਆ ਗਿਆ।ਇਸ ਮੌਕੇ ਸ੍ਰੀ ਮਤੀ ਸਤਿੰਦਰ ਕੌਰ ਨੁੰ ਐਵਾਰਡ ਤੇ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ।ਇਹਨਾ ਦੇ ਸਕੂਲ ਵਿਖੇ ਪਹੁੰਚਣ ਤੇ ਪ੍ਰਿੰਸੀਪਲ ਹਰਦੀਪ ਸਿੰਘ ਤੇ ਸਮੂਹ ਸਟਾਫ ਵੱਲੋਂ ਵਧਾਈ ਦਿਤੀ ਗਈ।
Punjab Post Daily Online Newspaper & Print Media