Saturday, May 23, 2026

ਦਸਵੀਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੁੰਦਿਆਂ ਹੀ ਪਾਕਿਟਾਂ ਦੀ ਸੇਲ ਜੋਰਾਂ ‘ਤੇ

ਕੈਪਸਨ-  ਨਕਲ ਵਿਚ ਸਹਾਈ ਹੋਣ ਵਾਲੀਆਂ ਪਾਕਿੱਟਾ (ਵਨ ਡੇ ਬੁੱਕ) ਦੁਕਾਨ ਦਾਰ ਵੱਲੋ ਸਜਾਕੇ ਰੱਖੀਆਂ ਗਈਆਂ ਤਾਂ ਵਿਦਿਆਰਥੀ ਖਰੀਦ ਸਕਣ।
ਕੈਪਸਨ- ਨਕਲ ਵਿਚ ਸਹਾਈ ਹੋਣ ਵਾਲੀਆਂ ਪਾਕਿੱਟਾ (ਵਨ ਡੇ ਬੁੱਕ) ਦੁਕਾਨ ਦਾਰ ਵੱਲੋ ਸਜਾਕੇ ਰੱਖੀਆਂ ਗਈਆਂ ਤਾਂ ਵਿਦਿਆਰਥੀ ਖਰੀਦ ਸਕਣ।

ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਕੂਲ ਬੋਰਡ ਦੀਆਂ ਦਸਵੀਂ ਦੀ ਪ੍ਰੀਖਿਆ ਜੋ 19 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਿਤਾਬਾਂ ਵਾਲੀਆਂ ਦੁਕਾਨਾਂ ਤੇ ਛੋਟੇ ਸਾਈਜ਼ ਦੀਆਂ ਪਾਕਿੱਟਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ, ਰੱਖੜੀ ਦੇ ਤਿਓਹਾਰ ਵਾਂਗ ਕਈ ਦੁਕਾਨਦਾਰਾਂ ਨੇ ਤਾਂ ਦੁਕਾਨ ਦੀ ਸ਼ੋਭਾ ਵਧਾਉਣ ਵਾਸਤੇ ਲੜੀਆਂ ਵਾਗ ਲਟਕਾ ਕੇ ਰੱਖੀਆਂ ਹਨ ਤੇ ਹਰ ਕੋਈ ਦੁਕਾਨ ਨੇੜਿਓਂ ਲੰਘਣ ਵਾਲਾ ਆਕਰਸ਼ਿਤ ਹੁੰਦਾ ਹੈ।ਇੰਨਾ ਦੀ ਖਰੀਦ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀ ਕਰ ਰਹੇ ਹਨ।ਇੱਕ ਕਿਤਾਬਾਂ ਦੀ ਦੂਕਾਨ ਦੇ ਮਾਲਕ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਬੱਚੇ ਜਾਂ ਉਹਨਾ ਦੇ ਮਾਤਾ ਪਿਤਾ ਦੁਕਾਨ ਤੇ ਆ ਕੇ ਦਸਵੀਂ ਜਮਾਤ ਦੇ ਇੱਕ ਸੈੱਟ ਦੀ ਮੰਗ ਕਰਦੇ ਹਨ ਤਾਂ ਸਾਰੇ ਪੇਪਰਾਂ ਦਾ ਇੱਕ ਸੈਟ ਦੇ ਦਿਤਾ ਜਾਂਦਾ ਹੈ।ਇਕੱਠੀਆਂ ਪਾਕਿੱਟਾਂ ਖ੍ਰੀਦਣ ‘ਤੇ ਰੇਟ ਵੀ ਘੱਟ ਲਗਾਇਆ ਜਾਂਦਾ ਹੈ।ਕਈ ਵਿਦਿਆਰਥੀ ਤਾਂ ਰੋਜਾਨਾ ਹੀ ਪੇਪਰ ਸ਼ੁਰੂ ਹੋਣ ਤੋ ਅੱਧਾ ਘੰਟਾ ਪਹਿਲਾਂ ਹੀ ਇਸ ਦੀ ਖਰੀਦ ਕਰਦੇ ਹਨ।
ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਛੋਟੀਆਂ ਕਿਤਾਬਾਂ ਜਿੰਨਾ ਨੂੰ ਪਾਕਿਟਾਂ ਕਿਹਾ ਜਾਂਦਾ ਹੈ, ਨਕਲ ਵਿਚ ਸਹਾਈ ਹੁੰਦੀਆਂ ਹਨ ਤੇ ਵਿਦਿਆਰਥੀ ਇਹਨਾ ਨੂੰ ਅਸਾਨੀ ਨਾਲ ਛੁਪਾ ਸਕਦੇ ਹਨ।ਪਰ ਕਿੰਨੀ ਮਾੜੀ ਸੋਚ ਹੈ ਕਿ ਪ੍ਰੀਖਿਆ ਦੇ ਨਜ਼ਦੀਕ ਆਉਦਿਆਂ ਹੀ ਵਿਦਿਆਰਥੀ ਮਨਾ ਦਾ ਘੇਰਾ ਵਿਸ਼ਾਲ ਹੋਣਾ ਚਾਹੀਦਾ ਹੈ, ਪਰ ਹੋ ਸਭ ਕੁੱਝ ਉਲਟ ਰਿਹਾ ਹੈ।ਜੇਕਰ ਇੰਨਾ ਦਿਨਾ ‘ਚ ਪਾਕਿੱਟਾਂ ਉਪਰ ਹੀ ਸਖਤੀ ਕੀਤੀ ਜਾਵੇ ਤਾ ਨਕਲ ਉਪਰ ਕਾਬੂ ਪਾਇਆ ਜਾ ਸਕਦਾ ਹੈ।ਇਸ ਤੋ ਇਲਾਵਾ ਬਜਾਰ ਵਿਚ ਕਈ ਤਰਾਂ ਦੇ ਲੁਕਵੇਂ ਟਿਕਾਣਿਆਂ ਵਾਲੇ ਜੂਮੈਟਰੀ ਬਕਸ ਤੇ ਕਾਰਡ ਬੋਰਡ ਵੀ ਅਸਾਨੀ ਨਾਲ ਮਿਲ ਜਾਂਦੇ ਹਨ ਜਿੰਨਾਂ ਵਿੱਚ ਨਿੱਕੀਆਂ ਨਿੱਕੀਆਂ ਸਲਿੱਪਾਂ ਛੁਪਾਈਆਂ ਜਾ ਸਕਦੀਆਂ ਹਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply