Friday, May 22, 2026

ਮੁੱਖ ਮੰਤਰੀ ਬਾਦਲ ਦੀ ਤਨਖਾਹ ਹੋਈ ਇੱਕ ਲੱਖ – ਹੋਰਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮਿਲੇ ਗੱਫੇ

Parkash Singh Badal

ਚੰਡੀਗੜ੍ਹ, 19 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕੈਬਨਿਟ ਨੇ ਅੱਜ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਪੀਕਰ ਤੇ ਡਿਪਟੀ ਸਪੀਕਰ ਸੈਲਰੀ ਐਕਟ ‘ਈਸਟ ਪੰਜਾਬ ਮਸਿਟਰਜ਼ ਐਕਟ 1947 ਵਿੱਚ ਸੋਧ ਕਰਕੇ ਮੁੱਖ ਮੰਤਰੀ, ਸਪੀਕਰ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਮੰਤਰੀਆਂ ਜਿੰਨਾਂ ਵਿੱਚ ਉਪ ਮੁੱਖ ਮੰਤਰੀ ਅਤੇ ਵਿਰਧੀ ਧਿਰ ਦਾ ਲੀਡਰ ਚੀਫ ਪਾਰਲੀਮਾਨੀ ਸੈਕਟਰੀ ਅਤੇ ਵਿਧਾਇਕ ਫ਼ਸਾਬਕਾ ਵਿਧਾਇਕ ਸ਼ਾਮਲ ਹਨ ਦੀ ਤਨਖਾਹ, ਪੈਨਸ਼ਨ, ਅਲਾਊਂਸ, ਐਕਸ ਗਰੇਸ਼ੀਆ ਗਰਾਂਟਾਂ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕਰ ਦਿਤਾ ਹੈ।

                   ਇਸ ਸੋਧ ਤੋਂ ਬਾਅਦ ਮੁੱਖ ਮੰਤਰੀ ਦੀ ਤਨਖਾਹ 50000 ਤੋਂ ਵਧਾ ਕੇ 100000, ਉਪ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਦੀ 30000 ਤੋਂ 50000, ਚੀਫ ਪਾਰਲੀਮਾਨੀ ਸੈਕਟਰੀਆਂ ਦੀ 20000 ਤੋਂ 40000 ਕਰ ਦਿੱਤੀ ਗਈ ਹੈ।ਜਦਕਿ ਵਿਧਾਇਕਾਂ ਨੂੰ ਮਿਲਦੀ ਤਨਖਾਹ ਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ 15000 ਤੋਂ ਵਧਾ ਕੇ 25000 ਕਰ ਦਿੱਤੀ ਗਈ ਹੈ। ਇਸ ਤਰਾਂ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਤਨਖਾਹ 100000 ਰੁਪਏ ਹੋ ਗਈ ਹੈ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply