Friday, March 6, 2026

ਫਤਹਿ ਦਿਵਸ ਮੌਕੇ ਵੱਡੀ ਗਿਣਤੀ ‘ਚ ਪੁੱਜਣਗੇ ਸੰਤ ਸਮਾਜ ਦੇ ਨੁਮਾਇੰਦੇ – ਰਾਣਾ

ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਪਰਮਜੀਤ ਸਿੰਘ ਰਾਣਾ ਮੈਂਬਰ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ‘ਦਿੱਲੀ ਫਤਹ ਦਿਵਸ’ ਸੰਬੰਧੀ ਆਯੋਜਿਤ ਕੀਤੇ ਜਾ ਰਹੇ ਦੋ-ਦਿਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ  ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਬਾਬਾ ਬਲਬੀਰ ਸਿੰਘ, ਮੁੱਖੀ ਬਾਬਾ ਬੁੱਢਾ ਦਲ (ਪਟਿਆਲਾ), ਬਾਬਾ ਅਵਤਾਰ ਸਿੰਘ ਮੁੱਖੀ ਬਾਬਾ ਬਿਧੀ ਚੰਦ ਦਲ (ਝਬਾਲ), ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ (ਬਟਾਲਾ), ਬਾਬਾ ਮੱਖਣ ਸਿੰਘ ਤਰਨਾ ਦਲ (ਬਾਬਾ ਬਕਾਲਾ), ਬਾਬਾ ਨਿਹਾਲ ਸਿੰਘ ਤੇ ਬਾਬਾ ਨਾਗਰ ਸਿੰਘ (ਹਰੀਆਂਵੇਲਾਂ), ਬਾਬਾ ਮਨਮੋਹਨ ਸਿੰਘ (ਪਟਿਆਲਾ) ਸਹਿਤ 15 ਨਿਹੰਗ ਸਿੰਘ ਜਥੇਬੰਦੀਆਂ; ਬਾਬਾ ਕਾਨ੍ਹ ਸਿੰਘ (ਗੁਨਿਆਣਾ ਮੰਡੀ), ਬਾਬਾ ਪਰਮਜੀਤ ਸਿੰਘ (ਰੋਹਤਕ) ਸਹਿਤ 16 ਸੇਵਾ ਪੰਥੀ ਜਥੇਬੰਦੀਆਂ; ਸੰਤ ਬਾਬਾ ਭਾਗ ਸਿੰਘ (ਬੰਗੇ ਵਾਲੇ) ਪ੍ਰਧਾਨ ਨਿਰਮਲਾ ਸਮਾਜ, ਮਨੀਕਰਨ ਵਾਲੇ ਸੰਤ ਸ੍ਰੀ ਰਾਮ ਜੀ, ਬਾਬਾ ਜੋਧ ਸਿੰਘ (ਰਿਸ਼ੀਕੇਸ਼) ਸਹਿਤ ਨਿਰਮਲਿਆਂ ਦੀਆਂ ਪੰਜ ਜਥੇਬੰਦੀਆਂ ਅਤੇ ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ, ਬਾਬਾ ਸੁਖਚੈਨ ਸਿੰਘ (ਧਰਮਪੁਰਾ), ਜਨਰਲ ਸਕਤੱਰ ਸੰਤ ਸਮਾਜ (ਮਾਨਸਾ) ਸਹਿਤ ਸੰਤ ਸਮਾਜ ਦੀਆਂ 20 ਜਥੇਬੰਦੀਆਂ ‘ਦਿੱਲੀ ਫਤਹ ਮਾਰਚ’ ਸਹਿਤ ਹੋਰ ਸਮਾਗਮਾਂ ਵਿੱਚ ਸ਼ਾਮਲ ਹੋ ਗੁਰੁੂ ਮਹਾਰਾਜ ਦੀਆ ਖੁਸ਼ੀਆਂ ਪ੍ਰਾਪਤ ਕਰਨ ਲਈ ਪੁਜ ਰਹੀਆਂ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply