ਅਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) ਸੁਪਰਡੈਂਟ ਪੋਸਟ ਆਫਿਸ ਜਰਨੈਲ ਸਿੰਘ ਭੁੱਲਰ ਡਾਕ ਮੰਡਲ ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮਰਿਧੀ ਯੋਜਨਾ ਆਮ ਜਨਤਾ ਵਿਚ ਬਹੁਤ ਹੀ ਹਰਮਨ ਪਿਆਰੀ ਹੋਣ ਲੱਗੀ ਹ੍ਵੈ ਇਸ ਸਕੀਮ ਅਧੀਨ ਖਾਤਾ ਖੁਲਾਉਣ ਲਈ 0-10 ਸਾਲ ਦੀਆਂ ਸਾਰੀਆਂ ਬੇਟੀਆਂ ਯੋਗ ਹਨ ਅਤੇ ਸਕੀਮ ਦੇ ਪਹਿਲੇ ਚਰਨ ਵਿਚ 11 ਸਾਲ ਦੀ ਬੱਚੀ ਜਿਸ ਦੀ ਜਨਮ ਮਿਤੀ 2.12.2003 ਜਾਂ ਉਸ ਤੋਂ ਬਾਅਦ ਹੋਵੇ, ਵੀ ਖਾਤਾ ਖੁਲਵਾ ਸਕਦੀ ਹੈ ਅ ਖਾਤੇ ਉਪਰ ਵਿੱਤੀ ਸਾਲ 2014-15 ਲਈ ਵਿਆਜ ਦਰ 9.11% ਲਾਗੂ ਹੈ।ਬਜਟ ਵਿਚ ਇਸ ਖਾਤੇ ਵਿਚ ਜਮਾਂ ਕਰਾਈ ਰਾਸ਼ੀ ਉਪਰ ਆਮਦਨ ਕਰ ਦਾ ਵੀ ਪ੍ਰਸਤਾਵ ਹੈ।
ਉਨਾਂ ਕਿਹਾ ਕਿ 23 ਮਾਰਚ ਨੂੰ ਆਪਣੇ ਨਜ਼ਦੀਕੀ ਡਾਕਘਰ ਵਿਚ ਜਾ ਕੇ ਆਪਣੀ ਬੱਚੀ ਦੇ ਸੁਨਹਿਰੀ ਭਵਿਖ ਨੂੰ ਯਕੀਨੀ ਬਣਾਉਣ ਲਈ ਉਸਦੇ ਨਾਮ ॥ਤੇ ਇਕ ਸੁਕੰਨਿਆ ਸਮਰਿਧੀ ਖਾਤਾ ਖੁਲਵਾ ਕੇ ਆਪਣੀ ਜ਼ਿਮੇਵਾਰੀ ਬਾਖੂਬੀ ਨਿਭਾਓ ਕਿਓਂਕਿ ਭਛ-?ਛ-ਭ?ਅਓ ਨੂੰ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਜਿਲ੍ਹਿਆਂ ਦੇ ਸਮੂਹ ਡਾਕਘਰਾਂ ਵਿਚ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਇਸ ਸਕੀਮ ਅਧੀਨ ਖਾਤੇ ਖੋਲਣ ਲਈ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸੁਵਿਧਾ ਕੇਂਦਰਾਂ ਵਿਖੇ ਵੀ ਕਾਉਂਟਰ ਖੋਲੇ ਗਏ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media