Tuesday, September 15, 2026

ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁਮਾਨ ਮੰਦਿਰ ਵਿੱਚ ਰਾਮਨੌਮੀਂ ਉਤਸਵ ਅੱਜ ਤੋ ਸ਼ੁਰੂ

ਓਮ ਪ੍ਰਕਾਸ਼ ਅਰੋੜਾ
ਓਮ ਪ੍ਰਕਾਸ਼ ਅਰੋੜਾ

ਫਾਜ਼ਿਲਕਾ, ੨੦ ਮਾਰਚ (ਵਿਨੀਤ ਅਰੋੜਾ) –  ਨਗਰ  ਦੇ ਸਭਤੋਂ ਪ੍ਰਾਚੀਨ ਅਤੇ ਲੋਕੋ ਦੀ ਅਥਾਹ ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁੂਮਾਨ ਮੰਦਿਰ ਵਿੱਖੇ ਸ਼੍ਰੀਰਾਮ ਨੌਮੀ, ਨਵਰਾਤਰੇਂ ਅਤੇ ਨਵਸੰਵਤ ਦੇ ਮੋਕੇ ਕਈ ਖਾਸ ਪ੍ਰੋਗਰਾਮਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।
ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਜੋਨ ਪ੍ਰਧਾਨ ਕ੍ਰਿਸ਼ਣ ਸਚਦੇਵਾ ਅਤੇ ਮੰਦਿਰ ਕਮੇਟੀ  ਦੇ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ ਨੇ ਦੱਸਿਆ ਕਿ ੨੧ ਮਾਰਚ ਸਵੇਰੇ ਨੌਂ ਵਜੇ ੧੦੮ ਨੱਵਾਹ ਅਖੰਡ ਪਾਠਾਂ ਦੀ ਪੂਜਨ ਦੇ ਨਾਲ ਸ਼ੁਰੂਆਤ ਕੀਤੀ ਜਾਵੇਗੀ।ਪੂਜਨ ਸਵੇਰੇ ਸੱਤ ਵੰਜੇ ਤੋ ਨੌਂ ਵਜੇ ਤੱਕ ਹੋਵੇਗਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ੨੮ ਮਾਰਚ ਰਾਮ ਨੌਵੀਂ ਤੱਕ ਚਲਣ ਵਾਲੇ ਪ੍ਰੋਗਰਾਮ  ਦੇ ਦੌਰਾਨ ਨਿੱਤ ਸਵੇਰੇ ਸ਼ਾਮ ਪਾਠਾਂ ਦਾ ਆਯਾੇਜਨ ਕੀਤਾ ਜਾਵੇਗਾ।੨੭ ਮਾਰਚ ਸਵੇਰੇ ਚਾਰ ਵਜੇ ਪ੍ਰਭਾਤਫੇਰੀ ਕੱਢੀ ਜਾਵੇਗੀ।੨੮ ਮਾਰਚ ਸਵੇਰੇ ੧੦ ਵੱਚੇ ਤੋਂ ੧੨ ਵਜੇ ਤੱਕ ਸੰਕੀਰਤਨ ਹੋਵੇਗਾ, ਸਵਾ ੧੨ ਵਜੇ ਪਾਵਨ ਆਰਤੀ ਹੋਵੇਗੀ ਅਤੇ ਭਗਵਾਨ ਸ਼੍ਰੀਰਾਮ ਦਾ ਜਨਮਉਤਸਵ ਮਨਾਇਆ ਜਾਵੇਗਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ਨਵਸੰਵਤ ਦੇ ਮੋਕੇਂ ੨੧ ਮਾਰਚ ਸਵੇਰੇ ਅੱਠ ਵਜੇ ਸੁੰਦਰਕਾਂਡ ਪਾਠ ਦਾ ਪ੍ਰਬੰਧ ਮੰਦਿਰ ਪ੍ਰਾਂਗਣ ਵਿੱਚ ਕੀਤਾ ਜਾਵੇਗਾ । ਸਾਰੇ ਪ੍ਰੋਗਰਾਮ ਦੇ ਪ੍ਰਬੰਧ ਵਿੱਚ ਮੰਦਿਰ  ਕਮੇਟੀ  ਦੇ ਪ੍ਰਧਾਨ ਸਿੱਪੀ ਕਾਲਡਾ, ਉਪ-ਪ੍ਰਧਾਨ ਨੰਦ ਲਾਲ ਸਿੰਗਲਾ, ਰਾਜਾਰਾਮ ਸਚਦੇਵਾ, ਕੈਸ਼ਿਅਰ ਸੁਭਾਸ਼ ਖੁੰਗਰ, ਸਕੱਤਰ ਸਤਪਾਲ ਅਨੇਜਾ, ਸਹਸਕੱਤਰ ਸੁਭਾਸ਼ ਸਚਦੇਵਾ, ਸੋਨੂ ਵਰਮਾ, ਉਤਸਵ ਕਮੇਟੀ ਇੰਚਾਰਜ ਕਾਲੀ ਠਕਰਾਲ, ਪ੍ਰੇਮ ਨਾਰੰਗ, ਅਨੁ ਕਵਾਤੜਾ, ਦੁਰਗਾ ਪ੍ਰਸਾਦ ਗੋਇਲ, ਸੁਭਾਸ਼ ਕਟਾਰਿਆ, ਦਵਿੰਦਰ ਸਚਦੇਵਾ, ਪ੍ਰਦੀਪ ਗਰੋਵਰ, ਹਰਬੰਸ ਲਾਲ ਸ਼ਰਮਾ,  ਰਮੇਸ਼ ਸੇਠੀ  ਅਤੇ ਹੋਰ ਮੈਂਬਰ ਸਹਿਯੋਗ ਕਰ ਰਹੇ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply