Tuesday, September 15, 2026

ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਸੰਪੰਨ

ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ‘ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ’ ਵਿਸ਼ੇ ਉੱਪਰ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਅੱਜ ਇਥੈ ਸੰਪੰਨ ਹੋਇਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ 70 ਤੋਂ ਜ਼ਿਆਦਾ ਵਿਦਵਾਨਾਂ ਨੇ ਪਰਚੇ ਪੇਸ਼ ਕੀਤੇ। ਇਹ ਵਿਦਵਾਨ ਉਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਤੋ ਪਧਾਰੇ।
ਸੈਮੀਨਾਰ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਡਾ. ਜੈ ਕ੍ਰਿਸ਼ਨ ਗੋਦਿਆਲ, ਪ੍ਰੋਫੈਸਰ ਤੇ ਮੁਖੀ, ਐਚ.ਬੀ.ਐਨ. ਕੇਦਂਰੀ ਯੂਨੀਵਰਸਿਟੀ, ਗੜ੍ਹਵਾਲ ਨੇ ਕੀਤੀ। ਡਾ. ਗੋਦਿਆਲ ਨੇ ਕਿਹਾ, ਸੰਸਕ੍ਰਿਤ, ਵਿਸ਼ਵ ਦੀ ਇੱਕ ਸਮਰਿਦ ਅਤੇ ਪਰਿਪੂਰਨ ਭਾਸ਼ਾ ਹੈ। ਇਸ ਦੇ ਵਿੱਚ ਮਨੁੱਖੀ ਕਲਿਆਣ ਦੇ ਬਹੁਤ ਸਾਰੇ ਨਿਰਦੇਸ਼ ਹਨ। ਡਾ. ਗੋਦਿਆਲ ਨੇ ਕਿਹਾ ਕਿ ਵੇਦ ਅਤੇ ਸੰਸਕ੍ਰਿਤ ਸਾਹਿੱਤ ਦੇ ਹੋਰ ਗ੍ਰੰਥ ਮਨ ਅਤੇ ਵਿਚਾਰਾਂ ਦੀ ਸ਼ੁੱਧੀ ‘ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪਾਣੀ ਦੇ ਸੋਮਿਆਂ ਨੂੰ ਸਾਫ਼-ਸੁਥਰੇ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਜਿਵੇ ਂਕਿ ਧਰਮ-ਸ਼ਾਸਤਰਾਂ ਦਾ ਨਿਰਦੇਸ਼ ਹੈ।
ਸੈਮੀਨਾਰ ਦਾ ਉਦਘਾਟਨ ਡਾ. ਏ.ਐਸ. ਬਰਾੜ, ਵਾਈਸ-ਚਾਂਸਲਰ ਨੇ ਕੀਤਾ ਅਤੇ ਪ੍ਰਧਾਨਗੀ ਗੁਜਰਾਤ ਤੋਂ ਆਏ ਰਾਸ਼ਟਰੀ ਸੰਸਕ੍ਰਿਤ ਕਮਿਸ਼ਨ ਦੇ ਮੈਂਬਰ ਡਾ. ਗੌਤਮ ਪਟੇਲ ਨੇ ਕੀਤੀ। ਵਿਭਾਗ ਦੇ ਪੂਰਵ ਪ੍ਰੋਫੈਸਰ ਡਾ. ਲੇਖਰਾਮ ਸ਼ਰਮਾ ਨੇ ਕੁੰਜੀਵਤ ਭਾਸ਼ਣ ਦਿੱਤਾ। ਵਿਦਵਾਨਾਂ ਨੇ ਵੇਦਾਂ, ਧਰਮ-ਸ਼ਾਸਤਰਾਂ ਅਤੇ ਸੰਸਕ੍ਰਿਤ ਸਾਹਿੱਤ ਦੇ ਹੋਰ ਗ੍ਰੰਥਾਂ ਦੇ ਹਵਾਲੇ ਦਿੰਦਿਆਂ ਹੋਇਆਂ ਮਨ, ਕਰਮ, ਵਚਨ, ਪਾਣੀ, ਹਵਾ ਅਤੇ ਆਲੇ-ਦੁਆਲੇ ਨੂੰ ਸਵੱਛ ਰੱਖਣ ‘ਤੇ ਜ਼ੋਰ ਦਿੱਤਾ।
ਵਿਭਾਗ ਦੇ ਮੁਖੀ ਡਾ. ਰੇਣੂ ਬਾਲਾ ਨੇ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸੈਮੀਨਾਰ ਦੀ ਕਾਰਵਾਈ ਪੇਸ਼ ਕੀਤੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply