
ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਜਿੱਤੇ ਹੋਏ ਐਮ ਸੀ ਦੀ ਇਕ ਮੀਟਿੰਗ ਜਿਲ੍ਹਾ ਭਾਂਜਪਾ ਪ੍ਰਧਾਨ ਆਨੰਦਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ 23 ਮਾਰਚ ਨੂੰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਖਟਕੜ ਕਲਾਂ ਵਿੱਚ ਹੋ ਰਹੇ ਸਮਾਗਮ ਵਿੱਚ ਹਿਸਾ ਲੈਣ ਲਈ ਜਾਣ ਲਈ ਤਿਆਰੀਆ ਦਾ ਜ਼ਾਇਜਾ ਲਿਆ।ਇਸ ਮੌਕੇ ਸ੍ਰੀ ਆਨੰਦਵੀਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਹਮੇਸ਼ਾਂ ਸਾਨੂੰ ਯਾਦ ਰੱਖਣੀਆ ਚਾਹੀਦੀਆਂ ਹਨ ਤੇ ਸ਼ਹੀਦਾਂ ਦੇ ਦਿਖਾਏ ਰਾਹ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਸ਼ਿਵ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਦੇ ਰਾਜਨਿਤਿਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਤੋ ਵੱਡੀ ਗਿਣਤੀ ਵਿੱਚ ਲੋਕਾ ਨਾਲ ਬੱਸਾ ਭਰ ਕੇ ਜਾਣਗੀਆ।
ਇਸ ਮੌਕੇ ਤੇ ਨਗਰ ਨਿਗਮ ਮੇਅਰ ਸ੍ਰੀ ਸ਼ਿਵ ਸੂਦ, ਰਾਮੇਸ਼ ਮੇਛੀ, ਨਿਤੀ ਤਲਵਾਰ, ਸ੍ਰੀਮਤੀ ਰਾਕੇਸ਼ ਸੂਦ, ਮਲਕੀਤ ਸਿੰਘ, ਰੰਜੀਤ ਚੌਧਰੀ, ਕੁਲਵੰਤ ਸਿੰਘ ਸੈਣੀ, ਮੀਨੂੰ ਸੇਠੀ, ਨਰਿੰਦਰ ਕੌਰ, ਪ੍ਰਿਆ, ਕਵਿਤਾ ਪਰਮਾਰ, ਨਿਪੁੰਣ ਸ਼ਰਮਾ, ਸਵਿਤਾ ਸੂਦ, ਸੁਰੇਸ਼ ਭਾਟੀਆ, ਅਸ਼ੋਕ ਕੁਮਾਰ ਸ਼ੋਕੀ, ਸ਼ੁਰੇਖਾ ਬਰਜਾਤਾ, ਵਿਜੇ ਸੂਦ, ਵਿਜੇ ਪਠਾਣਿਆ, ਕ੍ਰਿਸ਼ਣ ਅਰੋੜਾ, ਵਿਨੋਦ ਪਰਮਾਰ, ਸੰਜੀਵ ਦੂਆ, ਡਾ. ਪਰਵੀਣ, ਯਸ਼ਪਾਲ ਸ਼ਰਮਾ, ਰਾਮ ਦੇਵ ਯਾਦਵ ਤੇ ਵਿਨੈ ਕੁਮਾਰ ਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਮੈਬਰ ਹਾਜ਼ਰ ਸਨ।
Punjab Post Daily Online Newspaper & Print Media