
ਜੰਡਿਆਲਾ ਗੁਰੁ, 20 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪਿੰਡ ਠੱਠੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਆਪਣੀ ਨਵੀਂ ਸ਼ਾਖਾ ਖੋਲੀ ਗਈ। ਜਿਸ ਦਾ ਉਦਘਾਟਨ ਮੰਡਲ ਪ੍ਰਬੰਧਕ ਅੰਮ੍ਰਿਤਸਰ ਸ: ਹਰਚਰਨ ਸਿੰਘ ਨੇ ਕਰਦੇ ਹੋਏ ਕਿਹਾ ਕਿ ਪਿੰਡ ਠੱਠੀਆਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਖੁੱਲਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਬੈਂਕਿੰਗ ਸੁਵਿਧਾਵਾਂ ਦਾ ਲਾਭ ਮਿਲੇਗਾ।ਬੈਂਕ ਦੀ ਜਮਾਂ ਰਾਸ਼ੀ ਅਤੇ ਕਰਜੇ ਦੀਆਂ ਯੋਜਨਾਵਾਂ ਤੇ ਚਾਨਣਾ ਪਾਉਂਦੇ ਹੋਏ ਉਨਾਂ੍ਹ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਵਿੱਚ ਜਮਾਂ ਰਾਸ਼ੀ ਤੇ ਉੱਚ ਵਿਆਜ ਦਰ ਮਿਲਦੀ ਹੈ।ਜ਼ਿਮੀਦਾਰਾਂ ਕਰੈਡਿਟ ਕਾਰਡ, ਰਿਟੇਲ ਲੋਨ, ਰਾਈਸ ਸ਼ੈਲਰ ਅਤੇ ਆੜਤੀਆਂ ਨੂੰ ਹੋਰ ਬੈਂਕਾ ਦੀ ਤੁਲਨਾ ਵਿੱਚ ਘੱਟ ਵਿਆਜ ਦੀ ਦਰ ਤੇ ਕਰਜ਼ੇ ਦਿੱਤੇ ਜਾਂਦੇ ਹਨ।ਇਸ ਸਮਾਰੋਹ ਵਿੱਚ ਸ: ਇੰਦਰਜੀਤ ਸਿੰਘ ਮੁੱਖ ਪ੍ਰਬੰਧਕ, ਸ: ਰਘਬੀਰ ਸਿੰਘ ਪ੍ਰਬੰਧਕ, ਸ: ਪ੍ਰੇਮ ਸਿੰਘ ਪ੍ਰਬੰਧਕ, ਸ੍ਰੀ ਸ਼ਕਤੀ ਪੋਦੈ ਜੇਨਾ, ਅਫਸਰ ਇੰਚਾਰਜ ਸ਼ਾਖਾ ਠੱਠੀਆਂ ਅਤੇ ਸ਼੍ਰੀ ਸੰਦੀਪ ਕੁਮਾਰ ਸ਼ਾਮਲ ਸਨ।ਇਸ ਮੌਕੇ ਵੱਡੀ ਸੰਖਿਆ ਵਿੱਚ ਕਾਰੋਬਾਰੀ, ਕਿਸਾਨ ਅਤੇ ਆਮ ਲੋਕ ਵੀ ਹਾਜ਼ਰ ਸਨ। ਸਾਰੇ ਹਾਜ਼ਰ ਸੱਜਣਾ ਨੇ ਬੈਂਕ ਦੀਆਂ ਜਮਾਂ ਅਤੇ ਕਰਜੇ ਦੀਆਂ ਸਕੀਮਾਂ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media