Wednesday, September 16, 2026

23 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪੁਲਿਸ ਹੋਈ ਪੱਬਾਂ ਭਾਰ

ਅੰਮ੍ਰਿਤਸਰ ਸ਼ਹਿਰ ਵਿਚ ਭਾਰੀ ਪੁਲਸ ਬੱਲ, ਸੈਨਾ ਤੇ ਖੁਫੀਆਂ ਏਜੰਸੀਆਂ ਤੈਨਾਤ

Jatinder Singh Aulakh

ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 23 ਮਾਰਚ ਨੂੰ ਅੰਮ੍ਰਿਤਸਰ ਦੌਰੇ ਦੇ ਮੱਦੇਨਜਰ ਕੇਂਦਰ ਦੀ ਸੁਰੱਖਿਆ ਏਜੰਸੀਆਂ ਅਤੇ ਉੱਚ ਅਧਿਕਾਰੀਆਂ ਨੇ ਅੰਮ੍ਰਿਤਸਰ ਚ ਡੇਰਾ ਲਾ ਲਿਆ ਹੈ।ਦੇਸ਼ ਦੀ ਖੁਫੀਆ ਏਜੰਸੀ ਅਤੇ ਆਈਬੀ ਦੇ ਇਲਾਵਾ ਹੋਰ ਏਜੰਸੀਆਂ ਦੇ ਅਧਿਕਾਰੀ ਲਗਾਤਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਨਾਲ ਤਾਲਮੇਲ ਵਿਚ ਹਨ।ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੋਈ ਵੀ ਲਾਪਰਵਾਹੀ ਤੇ ਕੁਤਾਹੀ ਨਾ ਹੋਵੇ, ਇਸ ਲਈ ਕਮਿਸ਼ਨਰ ਜਤਿੰਦਰ ਸਿੰਘ ਔਲਖ ਲਗਾਤਾਰ ਸੁਰਖਿਅਤ ਪ੍ਰਬੰਧਾਂ ਦਾ ਜ਼ਾਇਜਾ ਆਪ ਲੈ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਮੱਥਾ ਟੇਕਣਗੇ, ਉਥੇ ਇਸ ਦੇ ਨਾਲ ਹੀ ਉਹ ਅਜਾਦੀ ਦੇ ਨਾਲ ਜੁੜੇ ਇਤਿਹਾਸਕ ਸਥਾਨ ਜਲਿਆਵਾਲਾ ਬਾਗ ਵੀ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨਗੇ।

                          ਅੰਮ੍ਰਿਤਸਰ ਸ਼ਹਿਰ ਵਿਚ ਭਾਰੀ ਪੁਲਸ ਬੱਲ, ਸੈਨਾ ਤੇ ਖੂਫੀਆਂ ਏਜੰਸ਼ੀਆਂ ਨਾਲ ਤਾਇਨਾਤ ਹੈ।ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਏਅਰਪੋਰਟ, ਬੱਸ ਸਟੈਡ, ਰੇਲਵੇ ਸਟੇਸ਼ਨ ਤੇ ਹੋਰ ਜਗ੍ਹਾ ਤੇ ਭਾਰੀ ਪੁਲਿਸ ਬੱਲ ਚੱਪੇ-ਚੱਪੇ ਤੇ ਨਜਰ ਰੱਖ ਰਹੀ ਹੈ ਤੇ ਹਰ ਆਉਣ ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਪ੍ਰਧਾਨ ਮੰਤਰੀ ਦੇ ਇਸ ਦੌਰੇ ‘ਤੇ ਪੁਲਿਸ ਦਿਨ ਰਾਤ ਗਸ਼ਤ ਕਰ ਰਹੀ ਹੈ।ਪੁਲਸ ਕਮਿਸ਼ਨਰ ਔਲਖ ਨੇ ਦੱਸਿਆ ਕਿ ਉਨਾਂ ਅੰਮ੍ਰਿਤਸਰ ਦੇ ਸਾਰਿਆ ਥਾਣਿਆ ਦੇ ਐਸਐਚਓ ਤੇ ਹੋਰ ਉੱਚ ਅਧਿਕਾਰੀਆਂ ਨੂੰ ਚੁਕਣੇ ਰਹਿਣ ਦੇ ਆਦੇਸ਼ ਦਿੱਤੇ ਹਨ ਤੇ ਕਿਹਾ ਕਿ ਕਿਸੇ ਵੀ ਵਿਅਕਤੀ ਤੇ ਸ਼ੱਕ ਪੈਣ ਤੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਦੌਸ਼ੀ ਪੈਣ ਤੇ ਉਸ ਖਿਲ਼ਾਫ ਕੜੀ ਕਾਰਵਾਈ ਕੀਤੀ ਜਾਵੇ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਵਿਚ ਕਿਸੇ ਵੀ ਪੁਲਸ ਅਧਿਕਾਰੀ ਦੀ ਢਿੱਲੀ ਕਾਰਗੁਜਾਰੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਉਨਾਂ ਅਸਲਾਧਾਰੀ ਅਸਲਾ ਰੱਖਣ ਵਾਲਿਆਂ ਨੂੰ ਨਜਦੀਕੀ ਥਾਣਿਆਂ ਵਿਚ ਅਸਲਾ ਜਮ੍ਹਾ ਕਰਵਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply