
ਫਾਜ਼ਿਲਕਾ, 21 ਮਾਰਚ (ਵਿਨੀਤ ਅਰੋੜਾ) – ਸ. ਚਰਨਦੇਵ ਸਿੰਘ ਮਾਨ ਨੇ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਫਾਜਿਲਕਾ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ।ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 ਆਈ.ਏ.ਐਸ. (3)/607 ਮਿਤੀ 16 ਮਾਰਚ ਰਾਹੀਂ ਸ. ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁੱਕਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।ਇਸ ਤਹਿਤ ਸ. ਮਾਨ ਦੀ ਇਹ ਨਿਯੁੱਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦਾ ਚੰਡੀਗੜ੍ਹ ਵਿਖੇ ਤਬਾਦਲਾ ਹੋਣ ਉਪਰੰਤ ਕੀਤੀ ਗਈ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਮਿੱਥੇ ਸਮੇਂ ਵਿਚ ਸੇਵਾਵਾਂ ਮੁਹੱਇਆ ਕਰਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਰਹੇਗਾ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ।
ਜਿਕਰਯੋਗ ਹੈ ਸ. ਚਰਨਦੇਵ ਸਿੰਘ ਮਾਨ ਦਾ ਲੰਬਾ ਪ੍ਰਸ਼ਾਸਨਿਕ ਤਜੱਰਬਾ ਹੈ ਤੇ ਉਨ੍ਹਾਂ ਨੇ ਜਿਲ੍ਹੇ ਵਿਚ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਸੇਵਾ ਨਿਭਾਅ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਅਤੇ ਉਨ੍ਹਾਂ ਦੀ ਗਿਣਤੀ ਇਮਾਨਦਾਰ ਤੇ ਕੁਸ਼ਲ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਹੁੰਦੀ ਹੈ।ਸ. ਮਾਨ ਦੀ ਇਸ ਨਿਯੁੱਕਤੀ ‘ਤੇ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ, ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਨੂੰ ਸੁੱਭ ਕਾਮਨਾਵਾਂ ਭੇਂਟ ਕੀਤੀਆਂ ਹਨ ।
Punjab Post Daily Online Newspaper & Print Media