Tuesday, September 15, 2026

ਇਕ ਅਪ੍ਰੈਲ ਨੂੰ ਖੂਨਦਾਨ ਕੈਂਪ ਲਗਾਏਗੀ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ

ਕੈਪਸ਼ਨ - ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਮੀਟਿੰਗ ਵਿੱਚ ਭਾਗ ਲੈਦੇ ਅੋਹਦੇਦਾਰ।
ਕੈਪਸ਼ਨ – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਮੀਟਿੰਗ ਵਿੱਚ ਭਾਗ ਲੈਦੇ ਅੋਹਦੇਦਾਰ।

ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਜਿਲ੍ਹਾ ਫਾਜ਼ਿਲਕਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਦੀ ਅਗਵਾਈ ਵਿਚ ਲਾਲਾ ਸੁਨਾਮ ਰਾਏ ਐਮਏ ਮੈਮੋਰੀਅਲ ਹਾਲ ਵਿਚ ਹੋਈ। ਜਿਸ ਵਿਚ ਪੰਜਾਬ ਕਮੇਟੀ ਦੇ ਮੁੱਖ ਸਲਾਹਕਾਰ ਰਿਟਾਇਰਡ ਲੈਕਚਰਾਰ ਵਿਜੇ ਮੋਗਾਂ, ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ, ਮੀਤ ਪ੍ਰਧਾਨ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਨੇ ਦੱਸਿਆ ਕਿ ਕਮੇਟੀ ਦੇ ਪਿਛਲੇ ਕੰਮਾਂ ਦੀ ਸਮੀਖਿਆ ਤੇ ਨਵੇਂ ਮੈਂਬਰਾਂ ਦੀ ਭਰਤੀ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਮੈਂਬਰਾਂ ਦੀ ਸਮੀਖਿਆ ਵਿਚ ਮਾਰਚ ਮਹੀਨੇ ਦੌਰਾਨ ਲਏ ਗਏ ਮੈਂਬਰ ਬਣਾਉਣ ਦੇ ਟੀਚੇ ਨੂੰ ਪੂਰਾ ਕਰ ਲਿਆ ਗਿਆ। ਇਸ ਤੋਂ ਇਲਾਵਾ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਾਉਣ ਬਾਰੇ ਵਿਚਾਰ ਕੀਤਾ ਗਿਆ, ਜੋ ਇਕ ਅਪ੍ਰੈਲ ਦਿਨ ਬੁੱਧਵਾਰ ਨੂੰ ਸਥਾਨਕ ਸੰਗਮ ਕੰਪਿਊਟਰਜ਼ ਵਿਖੇ ਲਗਾਇਆ ਜਾ ਰਿਹਾ ਹੈ, ਇਸ ਕੈਂਪ ਦੇ ਪ੍ਰਾਜੈਕਟ ਇੰਚਾਰਜ਼ ਨੱਥੂ ਰਾਮ ਨਾਇਕ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਲ੍ਹਾ ਵੀਮੈਨ ਸੈਲ ਬਣਾਉਣ ਦਾ ਵਿਚਾਰ ਕੀਤਾ ਗਿਆ, ਜਿਸ ਦੀ ਜਿੰਮੇਵਾਰੀ ਮੈਡਮ ਵੀਨਾ ਚੰਦੋਲੀਆਂ ਨੂੰ ਸੌਂਪੀ ਗਈ। ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ ਨੇ ਦੱਸਿਆ ਕਿ ਭਵਿੱਖ ਵਿਚ ਕਮੇਟੀ ਵੱਲੋਂ ਹੋਰ ਵੀ ਸਮਾਜ ਸੁਧਾਰ ਦੇ ਕੰਮ ਕੀਤੇ ਜਾਣਗੇ। ਖਾਸ ਤੌਰ ਤੇ ਸਰਕਾਰੀ ਦਫਤਰਾਂ ਵਿਚ ਕ੍ਰਮਚਾਰੀਆਂ ਵੱਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਸ਼ੇਸ਼ ਤੌਰ ਤੇ ਵਰਕਿੰਗ ਕਰ ਕੇ ਉਨ੍ਹਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਜਿਲ੍ਹਾ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਇਕਾਈਆਂ ਦਾ ਐਲਾਨ ਵੀ ਕੀਤਾ ਜਾਏਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਖਜਾਨਚੀ ਨਰੇਸ਼ ਕਾਮਰਾ, ਜਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਖਜਾਨਚੀ ਨਿਤਿਨ ਕਟਾਰੀਆ, ਅਸ਼ਵਨੀ ਕਾਲੜਾ, ਰਮਨ ਗਰੋਵਰ, ਸੁਰਿੰਦਰ ਸਚਦੇਵਾ, ਸੁਖਵਿੰਦਰ, ਰਮਨਦੀਪ, ਰਾਮ ਜੀ ਲਾਲ, ਸੰਦੀਪ, ਕੁਲਦੀਪ ਸ਼ਰਮਾ, ਅਕਾਸ਼ ਤੋਂ ਇਲਾਵਾ ਹੁੋਰ ਮੈਂਬਰ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply