16 ਲੱਖ ਨਾਲ ਬਦਲੇਗੀ ਫਕੀਰ ਉਲ-ਦੀਨ ਪਾਰਕ ਦੀ ਨੁਹਾਰ

ਅੰਮ੍ਰਿਤਸਰ, 21 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਰਣਜੀਤ ਐਵਨਿਊ ਏ ਬਲਾਕ ਵਿੱਚ ਪੈਂਦੇ ਫਕੀਰ ਉਲ-ਦੀਨ ਪਾਰਕ ਦੇ ਵੱਖ ਵੱਖ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰ, ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋ ਕੀਤਾ ਗਿਆ।ਮੰਤਰੀ ਜੋਸ਼ੀ ਦਾ ਇਲਾਕੇ ਦੇ ਲੋਕਾਂ ਵਲੋ ਉਹਨਾ ਦਾ ਧੰਨਵਾਦ ਕੀਤਾ ਗਿਆ।ਮੰਤਰੀ ਜੋਸ਼ੀ ਨੇ ਦੱਸਿਆ ਪਾਰਕਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀ ਆਉਣ ਦਿਤੀ ਜਾਵੇਗੀ। ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿਚ ਅੰਮ੍ਰਿਤਸਰ ਸ਼ਹਿਰ ਮਾਡਲ ਸਿਟੀ ਦੇ ਰੂਪ ਵਿਚ ਲੋਕਾਂ ਦੇ ਸਾਹਮਣੇ ਆਵੇਗਾ।ਹਲਕੇ ਵਿਚ 90% ਵਿਕਾਸ ਦੇ ਕੰਮ ਹੋ ਚੁਕੇ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਕਰਵਾ ਕੇ ਹਲਕੇ ਦਾ 100 ਪੀਿਤਸ਼ਤ ਵਿਕਾਸ ਕਰਵਾਇਆ ਜਾਵੇਗਾ।ਮੁਢਲੀਆਂ ਸਹੂਲਤਾਂ ਲੋਕਾਂ ਤਕ ਪਹੁੰਚਾਉਣ ਲਈ ਸਰਕਾਰ ਵਚਨਬੱਧ ਹੈ ਜਿਵੇਂ ਸਾਫ ਪਾਣੀ, ਸੀਵਰੇਜ, ਪੱਕੀਆਂ ਗਲੀਆਂ ਸੜਕਾਂ ਲੋਕਾਂ ਤਕ ਪਹੁੰਚਾਉਣਾ ਉਹਨਾਂ ਨੇ ਆਪਣਾ ਮੁੱਖ ਟੀਚਾ ਦੱਸਿਆ।ਪਾਰਕ ਦੇ ਪ੍ਰਧਾਨ ਨੇ ਦਸਿਆ ਉਹਨਾਂ ਜਦੋ ਪਾਰਕ ਦੀ ਡਿਵਲਪਮੈਂਟ ਦੀ ਮੰਗ ਸ੍ਰੀ ਜੋਸ਼ੀ ਅੱਗੇ ਰੱਖੀ ਤਾਂ ਉਹਨਾਂ ਕਿਹਾ ਕਿ ਇਹ ਪਾਰਕ ਜਲਦੀ ਹੀ ਬਹੁਤ ਸੋਹਣੀ ਬਣੇਗੀ।ਇਸ ਮੋਕੇ ਤੇ ਪ੍ਰਿਤਪਾਲ ਸ਼ਿੰਘ ਫੋਜੀ, ਸੁਖਵਿੰਦਰ ਸ਼ਿੰਘ, ਮਨਜੀਤ ਸ਼ਿੰਘ ਮਾਹਲ, ਭਰਤ ਭੂਸਨ ਅਗਰਵਾਲ, ਦਿਲਬਾਗ ਸ਼ਿੰਘ, ਕਰਮ ਸ਼ਿੰਘ, ਸੁਰਲੇ ਅਗਰਵਾਲ, ਲਖਵਿੰਦਰ ਸ਼ਿੰਘ, ਰਮਨਿਕ ਸ਼ਿੰਘ, ਕਸ਼ਮੀਰ ਸ਼ਿੰਘ, ਡਾ. ਦਾਲਮ ਆਦਿ ਮੋਜੂਦ ਸਨ।
Punjab Post Daily Online Newspaper & Print Media